ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਆਪਣੇ ਇਮੀਗ੍ਰੇਸ਼ਨ ਸਿਸਟਮ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ, ਹੋਣ ਵਾਲੇ ਇਸ ਬਦਾਲਅ ਤਹਿਤ ਜਿਨ੍ਹਾਂ ਹਾਈਲੀ ਸਕਿੱਲਡ ਕਰਮਚਾਰੀਆਂ ਨੂੰ $120,000 ਜਾਂ ਇਸ ਤੋਂ ਵਧੇਰੇ ਤਨਖਾਹਾਂ ਮਿਲਦੀਆਂ ਹਨ, ਅਜਿਹੇ ਕਰਮਚਾਰੀਆਂ ਨੂੰ ਆਸਟ੍ਰੇਲੀਆ ਬੁਲਾਉਣ ਲਈ ਵੀਜਾ ਪ੍ਰੋਸੈਸਿੰਗ ਦਾ ਸਮਾਂ ਮਹੀਨਿਆਂ ਤੋਂ ਘਟਾਕੇ ਦਿਨਾਂ ਵਿੱਚ ਕਰ ਦਿੱਤਾ ਜਾਏਗਾ, ਇਸ ਬਾਰੇ ਰੀਵਿਊ ਚੱਲ ਰਿਹਾ ਹੈ ਤੇ ਜਲਦ ਹੀ ਨਤੀਜੇ ਸਾਹਮਣੇ ਹੋਣਗੇ।
ਹਾਲਾਂਕਿ ਕਾਰੋਬਾਰੀ ਚਾਹੁੰਦੇ ਹਨ ਕਿ ਇਸ ਸ਼੍ਰੇਣੀ ਦੇ ਕਰਮਚਾਰੀਆਂ ਦੀ ਤਨਖਾਹ ਦਾ ਥ੍ਰੈਸ਼ਹੋਲਡ $98,000 ਹੋਣਾ ਚਾਹੀਦਾ ਹੈ। ਪਰ ਸਰਕਾਰ ਦਾ ਮਨ ਇਹ ਥ੍ਰੈਸ਼ਹੋਲਡ $120,000 ਜਾਂ ਇਸ ਤੋਂ ਵੀ ਵਧੇਰੇ ਰੱਖਣ ਦਾ ਹੈ। ਨਵੇਂ ਬਦਲਾਅ ਕਿਸੇ ਖਾਸ ਸਕਿਲੱਡ ਅਕੂਪੇਸ਼ਨ ਲਈ ਨਹੀਂ ਹੋਣਗੇ ਤੇ ਨਾ ਹੀ ਇਸ ਸ਼੍ਰੈਣੀ ਤਹਿਤ ਲੇਬਰ ਮਾਰਕੀਟ ਟੈਸਟਿੰਗ ਦੀ ਲੋੜ ਹੋਏਗੀ।