Tuesday, 27 February 2024
28 October 2023 Australia

$400,000 ਮੁੱਲ ਦੀ ਇਸ ਨਿਵੇਕਲੀ ਮਸਟੈਂਗ ਨੂੰ ਚੋਰੀ ਕਰਨ ਵਾਲਿਆਂ ਨੂੰ ਫੜਵਾਉਣ ਵਿੱਚ ਕਰੋ ਮੱਦਦ

$400,000 ਮੁੱਲ ਦੀ ਇਸ ਨਿਵੇਕਲੀ ਮਸਟੈਂਗ ਨੂੰ ਚੋਰੀ ਕਰਨ ਵਾਲਿਆਂ ਨੂੰ ਫੜਵਾਉਣ ਵਿੱਚ ਕਰੋ ਮੱਦਦ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਕਾਰ ਡੀਲਰ ਤੋਂ ਚੋਰੀ ਕੀਤੀ ਗਈ 2021 ਮਾਡਲ ਫੋਰਡ ਮਸਟੈਂਗ ਜੀਟੀ 500 ਕੇ ਆਰ ਆਪਣੇ ਆਪ ਵਿੱਚ ਆਸਟ੍ਰੇਲੀਆ ਵਿੱਚ ਮੌਜੂਦ ਇੱਕੋ ਕਾਰ ਸੀ, ਜਿਸ ਨੂੰ ਬੀਤੀ 11 ਅਕਤੂਬਰ ਨੂੰ ਤਸਵੀਰ ਵਿੱਚ ਦਿਖਾਏ 2 ਨੌਜਵਾਨਾਂ ਵਲੋਂ ਚੋਰੀ ਕਰ ਲਿਆ ਗਿਆ ਹੈ। ਮੈਲਬੋਰਨ ਪੁਲਿਸ ਨੇ ਇਨ੍ਹਾਂ ਦੋਨੋਂ ਨੌਜਵਾਨਾਂ ਨੂੰ ਫੜਵਾਉਣ ਵਿੱਚ ਮੱਦਦ ਕਰਨ ਲਈ ਅਪੀਲ ਕੀਤੀ ਹੈ।
ਦੋਨੋਂ ਨੌਜਵਾਨ ਫੋਰਡ ਮਸਟੈਂਗ ਦੇ ਸ਼ੋਅ ਰੂਮ ਵਿੱਚ ਬੜੇ ਹੀ ਸ਼ਾਤਿਰ ਢੰਗ ਨਾਲ ਦਾਖਿਲ ਹੋਏ ਤੇ ਚਾਬੀਆਂ ਹਾਸਿਲ ਕਰ 9-2 ਗਿਆਰਾਂ ਹੋ ਗਏ। ਕਿਉਂਕਿ ਉਸ ਵੇਲੇ ਡੀਲਰਸ਼ਿਪ ਬੰਦ ਹੋਣ ਦਾ ਸਮਾਂ ਸੀ, ਇਸ ਲਈ ਪਹਿਲਾਂ ਤਾਂ ਕਿਸੇ ਨੂੰ ਸ਼ੱਕ ਹੀ ਨਹੀਂ ਹੋਇਆ ਕਿ ਕਾਰ ਚੋਰੀ ਹੋ ਗਈ ਹੈ, ਪਰ ਬਾਅਦ ਵਿੱਚ ਜੱਦੋਂ ਗੱਡੀ ਨਾ ਮਿਲੀ ਤਾਂ ਸਭ ਦੇ ਹੋਸ਼ ਉੱਡ ਗਏ। ਫੋਰਡ ਮਸਟੈਂਗ ਦੀ ਰਜਿਸਟ੍ਰੇਸ਼ਨ ਨੰਬਰ 900 ਕੇ ਆਰ ਹੈ।

ADVERTISEMENT
NZ Punjabi News Matrimonials