Thursday, 22 February 2024
30 October 2023 Australia

2 ਦਿਨ ਰਹਿ ਗਏ, ਆਸਟ੍ਰੇਲੀਆ ਵਾਲਿਓ, ਕਰ ਦਿਓ ਆਪਣੀਆਂ ਟੈਕਸ ਰਿਟਰਨਾਂ ਫਾਈਲ

2 ਦਿਨ ਰਹਿ ਗਏ, ਆਸਟ੍ਰੇਲੀਆ ਵਾਲਿਓ, ਕਰ ਦਿਓ ਆਪਣੀਆਂ ਟੈਕਸ ਰਿਟਰਨਾਂ ਫਾਈਲ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਰਹਿੰਦੇ ਭਾਈਚਾਰੇ ਨੂੰ ਦੱਸਦੀਏ ਕਿ ਟੈਕਸ ਰਿਟਰਨ ਫਾਈਲ ਕਰਨ ਲਈ ਕੱਲ ਮੰਗਲਵਾਰ ਸ਼ਾਮ ਤੱਕ ਦਾ ਸਮਾਂ ਹੀ ਬਕਾਇਆ ਹੈ ਅਤੇ ਜੇ ਕੱਲ ਦੀ ਤਾਰੀਖ ਵਿੱਚ ਟੈਕਸ ਰਿਟਰਨਾਂ ਨਾ ਭਰੀਆਂ ਤਾਂ ਇਸ ਕਾਰਨ ਸਬੰਧਤ ਅਥਾਰਟੀ ਮੋਟਾ ਜੁਰਮਾਨਾ ਕਰ ਸਕਦੀ ਹੈ।
2022/23 ਦੀਆਂ ਟੈਕਸ ਰਿਟਰਨਾਂ ਫਾਈਲ ਕਰਨ ਦਾ ਆਖਰੀ ਅਧਿਕਾਰਿਤ ਸਮਾਂ 31 ਅਕਤੂਬਰ 2023 ਹੈ ਅਤੇ ਜੇ ਕੋਈ ਸਮੇਂ ਸਿਰ ਰਿਟਰਨਾਂ ਫਾਈਲ ਨਹੀਂ ਕਰਦਾ ਤਾਂ ਇਸ ਲਈ $1,500 ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।
ਕਰਦਾਤਾ ਵਰਕਿੰਗ ਫਰੋਮ ਹੋਮ ਤਹਿਤ ਐਕਸਪੈਂਸੇਜ਼ ਤਹਿਤ ਕਈ ਕਲੇਮ ਕਰ ਸਕਦੇ ਹਨ, ਇੱਥੋਂ ਤੱਕ ਜੇ ਕੋਈ ਹੈਂਡਬੈਗ ਤੁਸੀਂ ਕੰਮ ਲਈ ਵਰਤਦੇ ਹੋ ਤਾਂ ਉਹ ਵੀ ਕਲੇਮ ਕਰ ਸਕਦੇ ਹੋ।
ਟੈਕਸ ਫਰੀ ਥ੍ਰੈਸ਼ਹੋਲਡ ਜੋ ਕਿ ਇਸ ਵੇਲੇ $18,200 ਹੈ, ਲਈ ਰਿਟਰਨ ਫਾਈਲ ਕਰਨਾ ਲਾਜਮੀ ਹੈ।

ADVERTISEMENT
NZ Punjabi News Matrimonials