Tuesday, 27 February 2024
30 October 2023 Australia

ਸਿਡਨੀ ਵਿੱਚ 3 ਬੈੱਡਰੂਮ ਵਾਲਾ ਘਰ ਵਿਕਿਆ ਰਿਕਾਰਡਤੋੜ $4.6 ਮਿਲੀਅਨ ਵਿੱਚ

ਸਿਡਨੀ ਵਿੱਚ 3 ਬੈੱਡਰੂਮ ਵਾਲਾ ਘਰ ਵਿਕਿਆ ਰਿਕਾਰਡਤੋੜ $4.6 ਮਿਲੀਅਨ ਵਿੱਚ - NZ Punjabi News

ਸਿਡਨੀ (ਹਰਪ੍ਰੀਤ ਸਿੰਘ) - ਦੱਖਣੀ - ਪੱਛਮੀ ਸਿਡਨੀ ਦੇ ਕੈਨਲੀ ਹਾਈਟਸ ਵਿੱਚ ਸਥਿਤ ਇੱਕ 3 ਬੈੱਡਰੂਮ ਵਾਲਾ ਘਰ $4.6 ਮਿਲੀਅਨ ਦੇ ਰਿਕਾਰਡ ਮੁੱਲ 'ਤੇ ਵਿਕਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਘਰ ਇੱਕ ਕਾਰ ਪਾਰਕਿੰਗ ਨੇ ਨਾਲ ਸਥਿਤ ਹੈ ਅਤੇ ਘਰ ਦੇ ਨਜਦੀਕ ਹੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਵੀ ਹੈ। ਇਲਾਕੇ ਵਿੱਚ ਆਬਾਦੀ ਵੀ ਜਿਆਦਾ ਨਹੀਂ ਹੈ ਤੇ ਪਬਲਿਕ ਟ੍ਰਾਂਸਪੋਰਟ ਦੀ ਸੇਵਾ ਵੀ ਘਰ ਦੇ ਨਜਦੀਕ ਹੀ ਹੈ। ਘਰ ਦਾ ਕੁੱਲ ਇਲਾਕਾ 742 ਵਰਗ ਮੀਟਰ ਦੇ ਘੇਰੇ ਵਿੱਚ ਬਣਿਆ ਹੋਇਆ ਹੈ।

ADVERTISEMENT
NZ Punjabi News Matrimonials