Thursday, 22 February 2024
30 October 2023 Australia

ਆਸਟ੍ਰੇਲੀਆ ਵਾਸੀਆਂ ਨੂੰ ਲੱਗੀਆਂ ਮੌਜਾਂ, 40% ਤੱਕ ਸਸਤੀਆਂ ਹੋਈਆਂ ਫਲ-ਸਬਜੀਆਂ

ਆਸਟ੍ਰੇਲੀਆ ਵਾਸੀਆਂ ਨੂੰ ਲੱਗੀਆਂ ਮੌਜਾਂ, 40% ਤੱਕ ਸਸਤੀਆਂ ਹੋਈਆਂ ਫਲ-ਸਬਜੀਆਂ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਗਰਮੀਆਂ ਦੇ ਇਸ ਮੌਸਮ ਵਿੱਚ ਆਸਟ੍ਰੇਲੀਆ ਵਾਸੀਆਂ ਨੂੰ ਕਾਫੀ ਸੁਖਾਲਾ ਰਹਿਣ ਵਾਲਾ ਹੈ, ਕਿਉਂਕਿ ਇਸ ਵਾਰ ਆਸਟ੍ਰੇਲੀਆ ਵਿੱਚ ਫਲ ਤੇ ਸਬਜੀਆਂ ਕਾਫੀ ਸਸਤੀਆਂ ਵਿਕ ਰਹੀਆਂ ਹਨ। ਸਬਜੀਆਂ-ਫਲਾਂ ਦੇ ਵਿਸ਼ਲੇਸ਼ਣ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕਈ ਸਬਜੀਆਂ ਦੇ ਭਾਅ ਤਾਂ 40% ਤੱਕ ਘੱਟ ਗਏ ਹਨ।
ਸਭ ਤੋਂ ਜਿਆਦਾ ਵਿਕਣ ਵਾਲੀਆਂ ਸਬਜੀਆਂ ਖੀਰੇ, ਆਲੂ, ਟਮਾਟਰ ਤਾਂ ਅੱਧੇ ਭਾਅ 'ਤੇ ਵਿੱਕ ਰਹੇ ਹਨ, ਜਦਕਿ ਬ੍ਰੋਕੋਲੀ, ਫੁੱਲਗੋਭੀ, ਐਵਕਾਡੋ, ਲੇਟਿਉਸ ਕਾਫੀ ਸਸਤੇ ਭਾਅ 'ਤੇ ਮਿਲ ਰਹੇ ਹਨ। ਇਹ ਸਭ ਚੰਗੀ ਬਾਰਿਸ਼ ਅਤੇ ਸਾਫ ਮੌਸਮ ਦਾ ਨਤੀਜਾ ਦੱਸਿਆ ਜਾ ਰਿਹਾ ਹੈ, ਬੀਤੇ ਸਾਲ ਹੜ੍ਹਾਂ ਕਾਰਨ ਕਾਫੀ ਨੁਕਸਾਨ ਵੀ ਹੋਇਆ ਸੀ, ਜਦਕਿ ਇਸ ਵਾਰ ਅਜਿਹਾ ਨਹੀਂ ਹੋਇਆ ਹੈ।

ADVERTISEMENT
NZ Punjabi News Matrimonials