ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਵਿੱਚ ਇੱਕ ਰੈਸਟੋਰੈਂਟ ਵਿੱਚ ਕੁਝ ਦਿਨ ਪਹਿਲਾਂ ਵਾਪਰੇ ਹਾਦਸੇ ਵਿੱਚ 5 ਭਾਰਤੀਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ। ਹਾਦਸਾ ਇੱਕ ਬੇਕਾਬੂ ਬੀ ਐਮ ਡਬਲਿਯੂ ਦੇ ਰੈਸਟੋਰੈਂਟ ਵਿੱਦ ਦਾਖਿਲ ਹੋਣ ਕਾਰਨ ਵਾਪਰਿਆ ਸੀ, ਜਿਸਨੂੰ 66 ਸਾਲਾ ਬਜੁਰਗ ਚਲਾ ਰਿਹਾ ਸੀ।
ਵਿਕਟੋਰੀਆ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬਜੁਰਗ 'ਤੇ ਅਜੇ ਤੱਕ ਕੋਈ ਦੋਸ਼ ਦਾਇਰ ਨਹੀਂ ਕੀਤਾ ਗਿਆ ਹੈ, ਬਜੁਰਗ ਦਾ ਅਲਕੋਹਲ ਟੈਸਟ ਵੀ ਨੈਗਟਿਵ ਆਇਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਬਜੁਰਗ ਵੀ ਇਸ ਦੁਰਘਟਨਾ ਵਿੱਚ ਜਖਮੀ ਹੋਇਆ ਸੀ ਤੇ ਹੁਣ ਇਲਾਜ ਤੋਂ ਬਾਅਦ ਉਸਨੂੰ ਛੁੱਟੀ ਮਿਲੀ ਹੈ। ਬਜੁਰਗ ਵਲੋਂ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ।
ਮਰਨ ਵਾਲਿਆਂ ਵਿੱਚ ਵਿਵੇਕ ਭਾਟੀਆ (38), ਬੇਟਾ ਵਿਹਾਨ (11), ਪ੍ਰਤਿਭਾ ਸ਼ਰਮਾ (44), ਪ੍ਰਤਿਭਾ ਦੀ ਧੀ ਅਨਵੀ (9), ਜਤਿਨ ਚੁੱਘ (30) ਸ਼ਾਮਿਲ ਸਨ।