ਮੈਲਬੌਰਨ : 15 ਨਵੰਬਰ ( ਸੁਖਜੀਤ ਸਿੰਘ ਔਲਖ ) ਮੈਲਬੌਰਨ ਦੇ ਸਾਊਥ ਈਸਟ ਇਲਾਕੇ ਚ’ ਪੈਂਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀਜਬਰੋ ਵਿਖੇ " ਬੰਦੀ ਛੋੜ ਦਿਵਸ " ਦੇ ਪਵਿੱਤਰ ਦਿਹਾੜੇ ਤੇ ਅਜਾਦ ਸਿੱਖ ਸ਼ੋਸ਼ਲ ਮੋਟਰਸਾਈਕਲ ਕਲੱਬ ਨੇ ਗੁਰੂ ਘਰ ਵਿਖੇ ਅਰਦਾਸ ਕਰਕੇ ਆਪਣਾ ਅਧਿਕਾਰਤ ਉਦਘਾਟਨ ਕੀਤਾ । ਇੱਕ ਉਸਾਰੂ ਤੇ ਸਮਾਨ ਸੋਚ ਵਾਲੇ ਮੋਟਰਸਾਈਕਲ ਸਵਾਰਾਂ ਦੇ ਸਮੂਹ ਦੁਆਰਾ ਸਥਾਪਿਤ ਕਲੱਬ ਨੇ ਪਹਿਲਾਂ ਹੀ ਲੋਕ ਸੇਵਾ ਦੇ ਆਪਣੇ ਮਿਸ਼ਨ , ਦਸਤਾਰ ਪਹਿਨਣ ਵਾਲੇ ਸਵਾਰਾਂ ਲਈ ਹੈਲਮੇਟ ਤੋਂ ਛੋਟ ਲਈ ਵਕਾਲਤ ਸ਼ੁਰੂ ਕਰ ਦਿੱਤੀ ਹੈ ।
" ਬੰਦੀ ਛੋੜ ਦਿਵਸ “ ਦੀ ਵੱਡੀ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਹੈ, ਜਿਸ ਦਿਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਕੈਦ ਤੋਂ ਰਿਹਾਅ ਕਰਵਾਇਆ ਸੀ , ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਵੱਲੋਂ ਵੀ ਇਸ ਸ਼ੁਭ ਦਿਹਾੜੇ 'ਤੇ ਮੁਕਤੀ ਦੀ ਭਾਵਨਾ ਨੂੰ ਗ੍ਰਹਿਣ ਕਰਦਿਆਂ ਦਸਤਾਰਧਾਰੀ ਸਵਾਰਾਂ ਦੇ ਅਧਿਕਾਰਾਂ ਨੂੰ ਜਿੱਤਣ ਲਈ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ।
ਉਦਘਾਟਨ ਦੌਰਾਨ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਮਾਜਿਕ ਸੇਵਾ ਤੋਂ ਇਲਾਵਾ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਪੱਗ ਬੰਨ੍ਹਣ ਵਾਲੇ ਸਵਾਰਾਂ ਲਈ ਹੈਲਮੇਟ ਤੋਂ ਛੋਟ ਦੀ ਵਕਾਲਤ ਕਰਨ , ਦਸਤਾਰਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਨੂੰ ਉਜਾਗਰ ਕਰਨ ਲਈ ਨਿਰਪੱਖ ਅਤੇ ਸੁਰੱਖਿਅਤ ਢਾਂਚਾ ਸਥਾਪਤ ਕਰਨ ਲਈ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਵਚਨਵੱਧ ਰਹੇਗਾ ।
ਉਹਨਾਂ ਕਿਹਾ ਕਿ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਇੱਕ ਮਿਸ਼ਨ ਅਧਾਰਿਤ ਸੰਸਥਾ ਹੈ ਤੇ ਇਸਦੀ ਸਥਾਪਨਾ ਏਕਤਾ , ਭਾਈਚਾਰਾ , ਅਤੇ ਭਾਈਚਾਰਕ ਸੇਵਾ ਦੇ ਸਿਧਾਂਤਾਂ ਤੇ ਕੀਤੀ ਗਈ ਹੈ