ਮੈਲਬੋਰਨ (ਹਰਪ੍ਰੀਤ ਸਿੰਘ) - ਕੁਈਨਜ਼ਲੈਂਡ ਸਰਕਾਰ ਨੇ ਆਪਣੇ ਰਿਹਾਇਸ਼ੀਆਂ ਨੂੰ ਤੋਹਫਾ ਦਿੰਦਿਆਂ ਘਰ ਖ੍ਰੀਦਣ ਦਾ ਸੁਪਨਾ ਹੋਰ ਸੁਖਾਲਾ ਕਰ ਦਿੱਤਾ ਹੈ, ਸਰਕਾਰ ਨੇ ਫਰਸਟ ਹੋਮ ਓਨਰ ਗ੍ਰਾਂਟ ਨੂੰ ਵਧਾਕੇ $30,000 ਕਰ ਦਿੱਤਾ ਹੈ। ਇਹ ਗ੍ਰਾਂਟ $750,000 ਤੋਂ ਘੱਟ ਮੁੱਲ ਦੇ ਘਰਾਂ 'ਤੇ ਮਿਲੇਗੀ।
ਸੂਬੇ ਦੀ ਪ੍ਰੀਮੀਅਰ ਐਨਸਟੇਸ਼ੀਆ ਪਲਾਜ਼ੁਕ ਨੇ ਇਸ ਫੈਸਲੇ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਫੈਸਲਾ ਰਿਹਾਇਸ਼ੀਆਂ ਨੂੰ ਇਸ ਮਹਿੰਗਾਈ ਦੇ ਮੁੱਦੇ 'ਤੇ ਕਾਫੀ ਰਾਹਤ ਪਹੁੰਚਾਏਗਾ।