Thursday, 22 February 2024
28 November 2023 Australia

ਸ਼ੁਕਰ ਹੈ ਪਰਮਿੰਦਰ ਦੇ ਪਰਿਵਾਰ ਦੀ ਡਿਪੋਰਟੇਸ਼ਨ ਦੀ ਟਲੀ

9 ਮਹੀਨਿਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਵਰਕ ਵੀਜਾ ਹੋਇਆ ਜਾਰੀ
ਸ਼ੁਕਰ ਹੈ ਪਰਮਿੰਦਰ ਦੇ ਪਰਿਵਾਰ ਦੀ ਡਿਪੋਰਟੇਸ਼ਨ ਦੀ ਟਲੀ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਗੋਲਡਕੋਸਟ ਰਹਿੰਦੇ ਪਰਮਿੰਦਰ ਅਤੇ ਉਸਦੇ ਪਰਿਵਾਰ ਨੂੰ ਵੱਡੀ ਰਾਹਤ ਮਿਲਣ ਦੀ ਖਬਰ ਹੈ, ਪਰਮਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਨਿਸਟਰੀਅਲ ਇੰਟਰਵੈਂਸ਼ਨ ਤੋਂ ਬਾਅਦ ਆਖਿਰਕਾਰ ਉਸਦੇ ਪਰਿਵਾਰ ਨੂੰ ਇਮੀਗ੍ਰੇਸ਼ਨ ਵਿਭਾਗ ਵਲੋਂ ਵਰਕ ਵੀਜਾ ਮਿਲ ਗਿਆ ਹੈ। ਉਸਨੂੰ ਇਸ ਦਿਨ ਦੀ ਉਡੀਕ ਬੀਤੇ 9 ਮਹੀਨਿਆਂ ਤੋਂ ਸੀ, ਜੋ ਉਸਨੇ ਬਹੁਤ ਔਕੜਾਂ ਭਰੇ ਕੱਟੇ।
ਉਸਨੇ ਭਾਈਚਾਰੇ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ, ਪਰਮਿੰਦਰ ਨੇ ਇਹ ਵੀ ਦੱਸਿਆ ਹੈ ਕਿ ਉਸਨੂੰ ਆਸ ਹੈ ਕਿ ਜਲਦ ਹੀ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਆਸਟ੍ਰੇਲੀਆ ਪੱਕੇ ਤੌਰ 'ਤੇ ਰਹਿਣ ਦੇ ਹੱਕ ਵੀ ਮਿਲ ਜਾਣਗੇ।

ADVERTISEMENT
NZ Punjabi News Matrimonials