Thursday, 22 February 2024
05 December 2023 Australia

ਆਪਣੇ ਮਾਲਕ ਨੂੰ $3 ਮਿਲੀਅਨ ਦਾ ਚੂਨਾ ਲਾਉਣ ਵਾਲਾ ਭਾਰਤੀ ਮੂਲ ਦਾ ਨੌਜਵਾਨ ਚੜਿਆ ਅੜਿੱਕੇ

ਆਪਣੇ ਮਾਲਕ ਨੂੰ $3 ਮਿਲੀਅਨ ਦਾ ਚੂਨਾ ਲਾਉਣ ਵਾਲਾ ਭਾਰਤੀ ਮੂਲ ਦਾ ਨੌਜਵਾਨ ਚੜਿਆ ਅੜਿੱਕੇ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਰਗੇ ਮੁਲਕ ਵਿੱਚ ਆਕੇ ਅਤੇ ਆਰਥਿਕ ਪੱਖੋਂ ਚੰਗੇ ਸੈੱਟ ਹੋਣ ਤੋਂ ਬਾਅਦ ਵੀ ਜੇ ਕੋਈ ਗਲਤ ਕੰਮ ਕਰੇ ਤਾਂ ਸੱਚਮੁੱਚ ਇਹ ਸ਼ਰਮ ਦੀ ਗੱਲ ਹੈ। ਸਿਡਨੀ ਵਿੱਚ ਗਿਲਡਫੋਰਡ ਤੋਂ ਪੁਲਿਸ ਨੇ ਇੱਕ 34 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਹੈ, ਜੋ ਟੈਲਕੋ ਲਈ ਕੰਮ ਕਰਦਾ ਸੀ।
ਨੌਜਵਾਨ 'ਤੇ ਦੋਸ਼ ਹਨ ਕਿ ਉਸਨੇ ਧੋਖਾਧੜੀ ਨਾਲ 1500 ਬੇਸ਼ਕੀਮਤੀ ਮੋਬਾਇਲ ਫੋਨ ਹਾਸਿਲ ਕਰਕੇ ਉਨ੍ਹਾਂ ਨੂੰ ਆਨਲਾਈਨ ਵੇਚਿਆ। ਸੂਤਰਾਂ ਅਨੁਸਾਰ ਇਹ ਨੌਜਵਾਨ ਭਾਰਤੀ ਮੂਲ ਦਾ ਹੈ, ਪਰ ਅਜੇ ਤੱਕ ਅਧਿਕਾਰਿਤ ਰੂਪ ਵਿੱਚ ਇਸ ਦੀ ਪਹਿਚਾਣ ਜਾਰੀ ਨਹੀਂ ਕੀਤੀ ਗਈ ਹੈ। ਨੌਜਵਾਨ ਦੇ ਘਰ ਤੋਂ ਛਾਪੇਮਾਰੀ ਦੌਰਾਨ ਇਲੈਕਟ੍ਰੋਨਿਕਸ, ਕ੍ਰਿਪਟੋਕਰੰਸੀ ਤੇ ਇੱਕ ਗੱਡੀ ਨੂੰ ਸੀਜ਼ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਟੈਲਕੋ ਕੰਪਨੀ ਵਿੱਚ ਜਿੰਮੇਵਾਰੀਭਰੀ ਤੇ ਇੱਕ ਬਹੁਤ ਹੀ ਸਨਮਾਨਯੋਗ ਪੁਜੀਸ਼ਨ 'ਤੇ ਕੰਮ ਕਰਦਾ ਸੀ।

ADVERTISEMENT
NZ Punjabi News Matrimonials