Thursday, 22 February 2024
05 December 2023 Australia

ਆਸਟ੍ਰੇਲੀਆ ਦੇ ਸਭ ਤੋਂ ਵੱਡੇ ਮਾਲ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ

ਚੋਰ ਨੇ ਸਿਰਫ 4 ਮਿੰਟ ਵਿੱਚ ਚੋਰੀ ਕੀਤੀਆਂ $2 ਮਿਲੀਅਨ ਮੁੱਲ ਦੀਆਂ ਘੜੀਆਂ
ਆਸਟ੍ਰੇਲੀਆ ਦੇ ਸਭ ਤੋਂ ਵੱਡੇ ਮਾਲ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਸਭ ਤੋਂ ਵੱਡੇ ਮਾਲ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ, ਇਹ ਮਾਲ ਮੈਲਬੋਰਨ ਵਿੱਚ ਸਥਿਤ ਹੈ ਤੇ ਇਸਦਾ ਨਾਮ ਸ਼ੈਡਸਟੋਨ ਸ਼ਾਪਿੰਗ ਸੈਂਟਰ ਹੈ। ਪੁਲਿਸ ਅਨੁਸਾਰ ਚੋਰ ਨੇ ਤੜਕੇ 3 ਵਜੇ ਵੜ੍ਹਕੇ ਬੇਸ਼ਕੀਮਤੀ ਤੇ ਬ੍ਰਾਂਡ ਘੜੀਆਂ ਚੋਰੀ ਕੀਤੀਆਂ ਹਨ, ਇਨ੍ਹਾਂ ਘੜੀਆਂ ਵਿੱਚ ਰੋਲੈਕਸ, ਕਾਰਟੀਅਰ, ਫ੍ਰੈਂਕ ਮੁਲਰ, ਡੋਲਸ ਤੇ ਗਬਾਨਾ ਸ਼ਾਮਿਲ ਹਨ। ਇਸ ਘਟਨਾ ਨੂੰ ਚੋਰ ਨੇ ਸਿਰਫ 4 ਮਿੰਟ ਵਿੱਚ ਅੰਜਾਮ ਦਿੱਤਾ, ਜੋ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਚੋਰ ਮਾਲ ਵਿੱਚ ਅਕਸਰ ਆਉਣ ਜਾਣ ਵਾਲਾ ਕੋਈ ਸ਼ੱਕੀ ਹੋ ਸਕਦਾ ਹੈ, ਜਿਸਨੂੰ ਮਾਲ ਦੇ ਅੰਦਰਲੇ ਰਸਤਿਆਂ ਬਾਰੇ ਵੀ ਪੂਰੀ ਜਾਣਕਾਰੀ ਸੀ।
ਦੱਸਦੀਏ ਕਿ ਰੋਲੈਕਸ ਦੀਆਂ ਘੜੀਆਂ ਹਾਈ ਡਿਮਾਂਡ ਵਿੱਚ ਰਹਿੰਦੀਆਂ ਹਨ ਤੇ ਇਸੇ ਲਈ ਪੁਰਾਣੀਆਂ ਘੜੀਆਂ ਵੀ 50% ਤੋਂ 75% ਦੇ ਮੁੱਲ 'ਤੇ ਆਸਾਨੀ ਨਾਲ ਵਿੱਕ ਜਾਂਦੀਆਂ ਹਨ।

ADVERTISEMENT
NZ Punjabi News Matrimonials