Thursday, 22 February 2024
10 February 2024 Australia

ਐਡੀਲੇਡ ਵਿੱਚ ਹੋਣ ਜਾ ਰਹੀ ਨਵੇਂ ਗੁਰੂਘਰ ਦੀ ਸ਼ੁਰੂਆਤ

ਪੁੱਜਣਗੇ ਵੱਡੇ ਪੰਥਕ ਆਗੂ, ਸੰਗਤਾਂ ਨੂੰ ਵੀ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ
ਐਡੀਲੇਡ ਵਿੱਚ ਹੋਣ ਜਾ ਰਹੀ  ਨਵੇਂ ਗੁਰੂਘਰ ਦੀ ਸ਼ੁਰੂਆਤ - NZ Punjabi News

ਐਡੀਲੇਡ (ਗੁਰਮੀਤ ਸਿੰਘ ਵਾਲੀਆ) - ਐਡੀਲੇਡ ਚ 81 ਵੇਸਲੇ ਰੋਡ( 81 wasley road kouryne ADELAIDE SA5502)ਤੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਛਾਉਣੀ ਐਡੀਲੇਡ ਆਸਟਰੇਲੀਆ ਵਿਖੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੁੁਰ ਸਿੰਘ ਵਾਲੇ ਤੇ ਐਡੀਲੇਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਗੁਰੂ ਘਰ ਦੀ ਆਰੰਭਤਾ 12 ਫਰਵਰੀ ਸੋਮਵਾਰ ਨੂੰ ਹੋਵੇਗੀ|ਸਮਾਗਮ ਵਿੱਚ ਸਿੰਘ ਸਾਹਿਬ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਸ੍ਰੀ ਸਹਿਜ ਪਾਠ ਦੇ ਭੋਗ਼ 11 ਵਜੇ ਪੈਣਗੇ | ਆਰਤੀ ਆਰਤਾ 11.30 ਵਜੇ ਕਥਾ ਕੀਰਤਨ ਅਰਦਾਸ 12 ਵਜੇ ਤੋਂ 1 ਵਜੇ ਅੰਮ੍ਰਿਤ ਸੰਚਾਰ ਹੋਣਗੇ| ਗੁਰੂ ਦੇ ਲੰਗਰ ਅਟੁੱਟ ਵਰਤਾਏ ਜਾਣਗੇ | ਜਿਕਰਜੋਗ ਹੈ ਕਿ ਇਸ ਸਥਾਨ ਤੇ ਜਮੀਨ ਦੀ ਸੇਵਾ ਬਲਵਿੰਦਰ ਸਿੰਘ ਕੰਗ ਵੱਲੋਂ ਕੀਤੀ ਗਈ | ਵੱਡੇ ਪੱਧਰ ਤੇ ਧਾਰਮਿਕ ਸਮਾਗਮ ਵਿੱਚ ਸੰਗਤਾਂ ਪੁੱਜਣਗੀਆਂ |ਗੁਰੂ ਘਰ ਦੇ ਸਰਧਾਲੂਆਂ ਚ ਸੇਵਾ ਲਈ ਭਾਰੀ ਉਤਸ਼ਾਹ ਹੈ,ਸੰਗਤਾਂ ਵੱਲੋਂ ਸੇਵਾ ਨਿਰੰਤਰ ਹੋ ਰਹੀ ਹੈ | ਪ੍ਰਬੰਧਕਾਂ ਵੱਲੋਂ ਸੰਗ਼ਤਾਂ ਨੂੰ ਪਰਿਵਾਰਾਂ ਸਮੇਤ ਸਮਾਗਮ ਚ ਪੁੱਜਣ ਤੇ ਬਾਣੀ ਦਾ ਲਾਹਾ ਲੈਣ ਲਈ ਅਪੀਲ ਕੀਤੀ ਗਈ।

ADVERTISEMENT
NZ Punjabi News Matrimonials