Thursday, 22 February 2024
10 February 2024 Australia

ਆਸਟ੍ਰੇਲੀਆ ਨੇ ਵੀਜਾ ਉਡੀਕ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਐਪਲੀਕੇਸ਼ਨਾਂ ਵਾਪਿਸ ਲੈਣ ਦੀ ਕਹੀ ਗੱਲ

ਆਸਟ੍ਰੇਲੀਆ ਨੇ ਵੀਜਾ ਉਡੀਕ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਐਪਲੀਕੇਸ਼ਨਾਂ ਵਾਪਿਸ ਲੈਣ ਦੀ ਕਹੀ ਗੱਲ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਵੁਲੀਨਗੋਂਗ ਯੂਨੀਵਰਸਿਟੀ, ਐਡੀਥ ਕੋਵੇਨ ਤੇ ਲਾ ਟਰੋਬ ਵਿਦਿੱਅਕ ਸੰਸਥਾਵਾਂ ਨੇ ਉਨ੍ਹਾਂ ਸੰਭਾਵਿਤ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀਆਂ ਐਪਲੀਕੇਸ਼ਨਾਂ ਵਾਪਿਸ ਲੈਣ ਲਈ ਕਿਹਾ ਹੈ, ਜੋ ਆਪਣੇ ਅੰਤਰ-ਰਾਸ਼ਟਰੀ ਵੀਜੇ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਸਾਫ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਵੀਜਾ ਫਾਈਲਾਂ ਦੀ ਪ੍ਰੋਸੈਸਿੰਗ ਨਹੀਂ ਹੋ ਸਕਦੀ ਤੇ ਵਿਦਿਆਰਥੀਆਂ ਨੂੰ ਨਾਲ ਹੀ ਪੂਰੀ ਫੀਸ ਵਾਪਸੀ ਦੀ ਗੱਲ ਵੀ ਕਹੀ ਗਈ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਅਲਬਾਨੀ ਸਰਕਾਰ ਦੀ ਨਵੀਂ ਸਖਤ ਵੀਜਾ ਪ੍ਰਣਾਲੀ ਹੈ, ਜੋ ਬੀਤੀ ਦਸੰਬਰ ਵਿੱਚ ਐਲਾਨੀ ਗਈ ਸੀ ਤੇ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ ਹੈ।
ਜੇ ਕਿਸੇ ਸੰਸਥਾ ਜਾਂ ਵਿੱਦਿਅਕ ਅਦਾਰੇ ਦੇ ਵਿਦਿਆਰਥੀ ਦਾ ਵੀਜਾ ਰੱਦ ਹੁੰਦਾ ਹੈ ਤਾਂ ਇਸ ਨਾਲ ਵਿੱਦਿਅਕ ਅਦਾਰੇ ਦੀ ਰੈਕਿੰਗ ਵਿੱਚ ਵੀ ਗਿਰਾਵਟ ਆਏਗੀ।
ਮਤਲਬ ਸਾਫ ਹੈ ਕਿ ਨਵੀਂ ਪਾਲਸੀ ਤਹਿਤ ਸਿਰਫ ਉਨ੍ਹਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਵੀਜਾ ਹਾਸਿਲ ਕਰਨ ਦੀ ਸੰਭਾਵਨਾ ਹੀ ਰਹਿ ਜਾਏਗੀ, ਜਿਨ੍ਹਾਂ ਦਾ ਉਦੇਸ਼ ਆਸਟ੍ਰੇਲੀਆ ਵਿੱਚ ਉਚੇਰੀ ਵਿੱਦਿਆ ਹਾਸਿਲ ਕਰਨਾ ਹੋਏਗਾ, ਨਾ ਕਿ ਇੱਥੇ ਆਕੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨਾ। ਇੱਕ ਸੰਭਾਵਨਾ ਅਨੁਸਾਰ ਇਸ ਸਾਲ ਵੀਜਾ ਜਾਰੀ ਕਰਨ ਨੂੰ ਲੈਕੇ ਵਧੇਰੇ ਸਖਤਾਈ ਦੇਖਣ ਨੂੰ ਮਿਲੇਗੀ ਤੇ 90,000 ਘੱਟ ਵਿਦਿਆਰਥੀਆਂ ਨੂੰ ਵੀਜੇ ਜਾਰੀ ਹੋਣਗੇ।

ADVERTISEMENT
NZ Punjabi News Matrimonials