Thursday, 22 February 2024
11 February 2024 Australia

ਅਸਟ੍ਰੇਲੀਆ ਚ ਹਵਾਈ ਯਾਤਰੀਆਂ ਨੂੰ ਰੱਦ ਜਾਂ ਦੇਰੀ ਵਾਲੀਆਂ ਉਡਾਣਾਂ ਦੇ ਲਈ ਹੁਣ ਘਬਰਾਉਣ ਦੀ ਜਰੂਰਤ ਨਹੀਂ

ਅਸਟ੍ਰੇਲੀਆ ਚ ਹਵਾਈ ਯਾਤਰੀਆਂ ਨੂੰ ਰੱਦ ਜਾਂ ਦੇਰੀ ਵਾਲੀਆਂ ਉਡਾਣਾਂ ਦੇ ਲਈ ਹੁਣ ਘਬਰਾਉਣ ਦੀ ਜਰੂਰਤ ਨਹੀਂ - NZ Punjabi News

Melbourne - ਆਸਟ੍ਰੇਲੀਆ ਵਿੱਚ ਹਵਾਈ ਜਹਾਜ ਦੇ ਯਾਤਰੀਆਂ ਨੂੰ ਛੇਤੀ ਹੀ ਫੈਡਰਲ ਪਾਰਲੀਮੈਂਟ ਦੇ ਸਾਹਮਣੇ ਨਵੇਂ ਕਾਨੂੰਨਾਂ ਦੇ ਤਹਿਤ ਰੱਦ ਜਾਂ ਦੇਰੀ ਵਾਲੀਆਂ ਉਡਾਣਾਂ ਦੇ ਵਿਰੁੱਧ ਵਧੇਰੇ ਸੁਰੱਖਿਆ ਮਿਲ ਸਕਦੀ ਹੈ। ਕਿਓ ਕਿ ਇਸ ਸਬੰਧੀ ਜਲਦ ਇੱਕ ਬਿੱਲ ਪਾਰਲੀਮੈਂਟ ਚ ਪੇਸ਼ ਕੀਤਾ ਜਾ ਰਿਹਾ ਹੈ।

ਵਿਰੋਧੀ ਪਾਰਟੀ ਇਸ ਫਰਵਰੀ ਵਿੱਚ ਸੈਨੇਟ ਦੇ ਅਗਲੇ ਸੈਸ਼ਨ ਵਿੱਚ ਖਪਤਕਾਰਾਂ ਦੀ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਸੁਤੰਤਰ ਸੈਨੇਟਰ ਬਿੱਲ ਪੇਸ਼ ਕਰੇਗੀ।

ਵਿਰੋਧੀ ਪਾਰਟੀ ਦੇ ਟਰਾਂਸਪੋਰਟ ਬੁਲਾਰੇ ਬ੍ਰਿਜੇਟ ਮੈਕੇਂਜੀ ਨੇ ਕਿਹਾ, "ਕੰਟਾਸ ਏਅਰਲਾਈਨਸ ਟਿਕਟਿੰਗ ਘੁਟਾਲੇ ਅਤੇ ਕਥਿਤ Gost ਉਡਾਣਾਂ ਦੇ ਮੱਦੇਨਜ਼ਰ, ਭੁਗਤਾਨ ਦੇਰੀ ਬਿੱਲ ਦਾ ਉਦੇਸ਼ ਯਾਤਰੀਆਂ ਲਈ ਠੋਸ ਸੁਰੱਖਿਆ ਯਕੀਨੀ ਬਣਾ ਕੇ ਆਸਟ੍ਰੇਲੀਆ ਦੇ ਏਅਰਲਾਈਨ ਉਦਯੋਗ ਨੂੰ ਸਾਫ਼ ਕਰਨਾ ਹੈ।"

ਇਹ ਬਿੱਲ ਸਪੱਸ਼ਟ ਕਰੇਗਾ ਕਿ ਯਾਤਰੀ ਦੀ ਟਿਕਟ ਕਿਸੇ ਖਾਸ ਉਡਾਣ, ਕਿਸੇ ਖਾਸ ਮੰਜ਼ਿਲ ਅਤੇ ਕਿਸੇ ਖਾਸ ਸਮੇਂ ਲਈ ਹੈ।

ਇਹ ਪ੍ਰਾਈਵੇਟ ਸੈਨੇਟਰ ਦਾ ਬਿੱਲ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਤਾਜ਼ਾ ਅੰਕੜਿਆਂ ਮੁਤਾਬਕ ਆਸਟ੍ਰੇਲੀਆ 'ਚ ਦਸੰਬਰ ਦੌਰਾਨ 2200 ਤੋਂ ਵੱਧ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ।

ਮੈਕੇਂਜੀ ਨੇ ਕਿਹਾ ਕਿ ਘਰੇਲੂ ਏਅਰਲਾਈਨ ਉਦਯੋਗ ਨੂੰ ਰੱਦ ਕਰਨ ਅਤੇ ਦੇਰੀ ਤੋਂ ਬਾਅਦ ਇੱਕ ਬਿਹਤਰ ਗਾਹਕ ਅਨੁਭਵ ਪ੍ਰਦਾਨ ਕਰਨ ਦੀ ਲੋੜ ਹੈ।

"ਦੋਸਤਾਂ ਅਤੇ ਪਰਿਵਾਰ ਨੂੰ ਮਿਲਣ ਜਾਂ ਕੰਮ ਲਈ ਜਾਣ ਵਾਲੇ ਆਸਟ੍ਰੇਲੀਆਈ ਲੋਕ ਲਗਾਤਾਰ ਰੱਦ ਅਤੇ ਦੇਰੀ ਵਾਲੀਆਂ ਉਡਾਣਾਂ ਤੋਂ ਨਿਰਾਸ਼ ਹਨ,"।

"ਇਕੱਲੇ ਨਵੰਬਰ ਵਿੱਚ, ਆਸਟ੍ਰੇਲੀਆ ਦੇ ਸਭ ਤੋਂ ਵਿਅਸਤ ਰੂਟਾਂ, 'ਗੋਲਡਨ ਟ੍ਰਾਈਐਂਗਲ' ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ 'ਤੇ 45.3 ਪ੍ਰਤੀਸ਼ਤ ਉਡਾਣਾਂ ਨੂੰ ਰੱਦ ਜਾਂ ਦੇਰੀ ਨਾਲ ਕੀਤਾ ਗਿਆ, ਜਿਸ ਨਾਲ ਵਿਆਪਕ ਵਿਘਨ ਅਤੇ ਗਾਹਕਾਂ ਦੀ ਅਸੰਤੁਸ਼ਟੀ ਪੈਦਾ ਹੋਈ।"

ਬਿਹਤਰ ਖਪਤਕਾਰ ਸੁਰੱਖਿਆ ਲਈ ਸਮੇਂ ਸਮੇਂ ਤੇ ਅਵਾਜਾਂ ਉਠਦੀਆ ਰਹਿਆ ਹਨ ਕਿਉਂਕਿ ਸਾਬਕਾ ਖਪਤਕਾਰ ਨਿਗਰਾਨ ਮੁਖੀ ਐਲਨ ਫੇਲਜ਼ ਨੇ ਕੈਂਟਾਸ 'ਤੇ ਕੀਮਤ ਵਧਾਉਣ ਦਾ ਦੋਸ਼ ਲਗਾਇਆ ਹੈ।

ਫੇਲਜ਼ ਦੀ ਇੱਕ ਤਾਜ਼ਾ ਰਿਪੋਰਟ ਨੇ ਘਰੇਲੂ ਹਵਾਈ ਜਹਾਜ਼ ਕੰਪਨੀਆਂ ਵਿੱਚ ਵੱਧ ਮੁਕਾਬਲੇ ਦੀ ਮੰਗ ਕੀਤੀ ਹੈ।

ADVERTISEMENT
NZ Punjabi News Matrimonials