Thursday, 22 February 2024
11 February 2024 Australia

ਮੈਲਬੌਰਨ ਦੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਦੇ ਨਵੇਂ ਦਰਬਾਰ ਹਾਲ ਦਾ ਹੋਇਆ ਉਦਘਾਟਨੀ ਸਮਾਰੋਹ।

ਮੈਲਬੌਰਨ ਦੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਦੇ ਨਵੇਂ ਦਰਬਾਰ ਹਾਲ ਦਾ ਹੋਇਆ ਉਦਘਾਟਨੀ ਸਮਾਰੋਹ। - NZ Punjabi News

ਮੈਲਬੋਰਨ ()  ਮੈਲਬੌਰਨ ਦੇ ਉੱਤਰ ਪੱਛਮ ਚ ਸਥਿਤ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਨਵੇਂ ਦਰਬਾਰ ਹਾਲ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਨਾਲ ਨਾਲ ਆਸਟ੍ਰੇਲੀਆ ਭਰ ਵਿੱਚੋ ਸਿੱਖ ਜਗਤ ਦੀਆ ਉੱਚ ਸਖਸੀਅਤਾਂ, ਰਾਜਸੀ ਤੇ ਸਮਾਜਿਕ ਸਖਸ਼ੀਅਤਾਂ ਨੇ ਹਾਜਰੀ ਭਰੀ। ਇਨਾਂ ਸਮਾਗਮਾਂ ਵਿੱਚ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ੧੨ ਵੇਂ ਮੁੱਖੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਜੱਥੇਦਾਰ ਅਕਾਲ ਤਖਤ ਸਾਹਿਬ, ਬਾਬਾ ਘੋਲਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਵਿਸ਼ੇਸ਼ ਤੋਰ ਤੇ ਮੋਜੂਦ ਰਹੇ। ਪੰਜ ਪਿਆਰੀਆਂ ਦੀ ਅਗਵਾਈ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਨਵੇ ਦਰਬਾਰ ਹਾਲ ਵਿਖੇ ਸੁਸ਼ੋਭਿਤ ਕੀਤਾ ਗਿਆ।ਇਸ ਮੌਕੇ ਮੈਲਬੌਰਨ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚੋਂ ਸੰਗਤਾਂ ਵੱਡੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਸਨ।

Source : facebook Khushpreet singh Sunam 

ADVERTISEMENT
NZ Punjabi News Matrimonials