Thursday, 22 February 2024
12 February 2024 Australia

ਵਿਕਟੋਰੀਆ ਦੀ ਗੁੰਮਸ਼ੁਦਾ ਹੋਈ 51 ਸਾਲਾ ਮਹਿਲਾ ਦੀ ਭਾਲ ਵਿੱਚ ਲੱਗਿਆ ਭਾਈਚਾਰਾ

ਵਿਕਟੋਰੀਆ ਦੀ ਗੁੰਮਸ਼ੁਦਾ ਹੋਈ 51 ਸਾਲਾ ਮਹਿਲਾ ਦੀ ਭਾਲ ਵਿੱਚ ਲੱਗਿਆ ਭਾਈਚਾਰਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਦੀ ਰਹਿਣ ਵਾਲੀ 51 ਸਾਲਾ ਸਮਾਂਥਾ ਮਰਫੀ ਨੂੰ ਗੁੰਮਸ਼ੁਦਾ ਹੋਇਆ 8 ਦਿਨ ਹੋ ਗਏ ਹਨ ਤੇ ਉਸਦੀ ਸਲਾਮਦਗੀ ਨੂੰ ਲੈਕੇ ਸਮੂਹ ਭਾਈਚਾਰਾ ਬਹੁਤ ਤਣਾਅ ਵਿੱਚ ਹੈ। ਸਮਾਂਥਾ ਨੂੰ ਲੱਭਣ ਲਈ ਪੁਲਿਸ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਤੇ ਹੁਣ ਭਾਈਚਾਰਾ ਵੀ ਸਮਾਂਥਾ ਨੂੰ ਲੱਭਣ ਲਈ ਅੱਗੇ ਆਇਆ ਹੈ। ਸਮਾਂਥਾ ਨੂੰ ਲੱਭਣ ਲਈ ਵਲੰਟੀਅਰਾਂ ਦੀ ਇੱਕ ਟੀਮ ਬਣਾਈ ਗਈ ਹੈ।ਦੱਸਦੀਏ ਕਿ ਸਮਾਂਥਾ ਬਲਾਰਟ ਈਸਟ ਵਿਖੇ ਅਖੀਰਲੀ ਵਾਰ ਯੂਰੇਕਾ ਸਟਰੀਟ 'ਤੇ 4 ਫਰਵਰੀ ਨੂੰ ਸਵੇਰੇ 7 ਵਜੇ ਦੇਖੀ ਗਈ ਸੀ।

ADVERTISEMENT
NZ Punjabi News Matrimonials