Thursday, 22 February 2024
12 February 2024 Australia

ਭਾਰਤੀ ਮੂਲ ਦੇ ਹਰਜਸ ਸਿੰਘ ਦੀ ਸ਼ਾਨਦਾਰ ਬੱਲੇਬਾਜੀ ਬਦੌਲਤ ਆਸਟ੍ਰੇਲੀਆ ਨੇ ਜਿੱਤਿਆ ਅੰਡਰ-19 ਵਰਲਡ ਕੱਪ

ਭਾਰਤੀ ਮੂਲ ਦੇ ਹਰਜਸ ਸਿੰਘ ਦੀ ਸ਼ਾਨਦਾਰ ਬੱਲੇਬਾਜੀ ਬਦੌਲਤ ਆਸਟ੍ਰੇਲੀਆ ਨੇ ਜਿੱਤਿਆ ਅੰਡਰ-19 ਵਰਲਡ ਕੱਪ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ ਹਰਜਸ ਦੀ ਸ਼ਾਨਦਾਰ ਬੱਲੇਬਾਜੀ ਆਸਟ੍ਰੇਲੀਆ ਨੂੰ ਅੰਡਰ-19 ਵਰਲਡ ਕੱਪ ਜਿੱਤਣ ਵਿੱਚ ਮੱਦਦਗਾਰ ਸਾਬਿਤ ਹੋਈ ਹੈ ਤੇ ਨਾਲ ਹੀ ਇਹ ਪਾਰੀ ਹਰਜਸ ਦੇ ਸ਼ਾਨਦਾਰ ਭਵਿੱਖ ਲਈ ਕਾਫੀ ਸਹਾਈ ਸਾਬਿਤ ਹੋਏਗੀ।

ਹਰਜਸ ਨੇ 55 ਸਕੋਰਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜਿਸ ਸਦਕਾ ਆਸਟ੍ਰੇਲੀਆ 253 ਸਕੋਰ ਬਨਾਉਣ ਵਿੱਚ ਸਫਲਰ ਰਹੀ ਸੀ ਤੇ ਭਾਰਤ ਦੀ ਟੀਮ ਬੱਲੇਬਾਜੀ ਕਰਦਿਆਂ ਸਿਰਫ 174 ਸਕੋਰਾਂ 'ਤੇ ਹੀ ਆਲਆਊਟ ਹੋ ਗਈ। ਆਸਟ੍ਰੇਲੀਆ ਅੰਡਰ 19 ਵਰਲਡ ਕੱਪ ਦਾ ਚੌਥੀ ਵਾਰ ਜੈਤੂ ਬਣਿਆ ਹੈ। ਹਰਜਸ ਤੋਂ ਇਲਾਵਾ ਟੀਮ ਵਿੱਚ ਹਰਕਿਰਤ ਬਾਜਵਾ ਵੀ ਆਪਣੀ ਚੰਗੀ ਖੇਡ ਸਦਕਾ ਇਸ ਵਰਲਡ ਕੱਪ ਦੌਰਾਨ ਟੀਮ ਦਾ ਹਿੱਸਾ ਰਿਹਾ ਹੈ।

ADVERTISEMENT
NZ Punjabi News Matrimonials