ਆਕਲੈਂਡ : ਭਾਰਤੀ ਭਾਈਚਾਰੇ ਦੇ ਆਗੂ ਤ੍ਰਿਮਾਣ ਸਿੰਘ ਗਿੱਲ ਨੇ ਸੂਬਾ ਦੱਖਣੀ ਆਸਟਰੇਲੀਆ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਆਰਥਿਕ ਮੰਦੀ ’ਚੋਂ ਲੰਘ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ 13.8 ਮਿਲੀਅਨ ਡਾਲਰ ਦੇ ਰਾਹਤ ਪੈਕੇਜ ਦਿੱਤੇ ਜਾਣ ’ਤੇ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਬੇਰੁਜ਼ਗਾਰ ਹੋਏ ਕੌਮਾਂਤਰੀ ਵਿਦਿਆਥੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਪਟੀਸ਼ਨ ਸਾਇਨ ਲਈ ਆਰੰਭਤਾ ਕੀਤੀ ਸੀ, ਜਿਸ ’ਤੇ ਵੱਖ-ਵੱਖ ਭਾਈਚਾਰੇ ਵੱਲੋਂ ਵੱਡੇ ਪੱਧਰ 'ਤੇ ਸਹਿਯੋਗ ਦਿੰਦਿਆਂ ਦਸਤਖਤ ਕੀਤੇ ਗਏ ਸਨ ।
ਇਸ ਪਟੀਸ਼ਨ ਨੂੰ ਆਧਾਰ ਬਣਾ ਕਿ ਮਾਣਯੋਗ ਮੈਂਬਰ ਲੈਜ਼ਸਲੈਟਿਵ ਕੌਂਸਲ ਟੁੰਗ ਐਨਗੋ ਵੱਲੋਂ ਸੂਬਾ ਦੱਖਣੀ ਆਸਟਰੇਲੀਆ ਦੀ ਪਾਰਲੀਮੈਂਟ 'ਚ ਮਜ਼ਬੂਤੀ ਨਾਲ ਵਿਦਿਆਰਥੀਆਂ ਦਾ ਪੱਖ ਸਰਕਾਰ ਸਾਹਮਣੇ ਰੱਖਿਆ ਗਿਆ। ਇਸ ਤਹਿਤ ਸੂਬੇ ਦੀ ਫੈਡਰਲ ਸਰਕਾਰ ਵੱਲੋਂ ਸਿਰਫ ਦੱਖਣੀ ਆਸਟਰੇਲੀਆ ਦੇ ਕੌਮਾਂਤਰੀ ਵਿਦਿਆਰਥੀਆਂ ਲਈ ਰਾਹਤ ਫ਼ੰਡ ਜਾਰੀ ਕੀਤਾ ਗਿਆ