Tuesday, 27 February 2024
02 July 2020 Australia

ਲੁਕ ਲੁਕ ਲਾਈਆਂ ਅੱਖੀਆਂ ਦੇ ਵੱਜਗੇ ਢੋਲ ਨਗਾਰੇ ਨੀ !

ਲੁਕ ਲੁਕ ਲਾਈਆਂ ਅੱਖੀਆਂ ਦੇ ਵੱਜਗੇ ਢੋਲ ਨਗਾਰੇ ਨੀ ! - NZ Punjabi News

ਮੈਲਬਰਨ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ) ਪੰਜਾਬੀ ਦੇ ਮਸ਼ਹੂਰ ਗੀਤ ''ਲੁਕ ਲੁਕ ਲਾਈਆਂ ਅੱਖੀਆਂ ਦੇ ਵੱਜਗੇ ਢੋਲ ਨਗਾਰੇ ਨੀ'' ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ ਇੱਕ ਸਿਕਿਊਰਟੀ ਗਾਰਡ ਨੇ ਸੱਚ ਕਰ ਦਿਖਾਇਆ ਹੈ | ਬੁੱਧਵਾਰ ਨੂੰ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਪ੍ਰਮੁੱਖ ਸ਼ਹਿਰ ਮੈਲਬਰਨ ਵਿਚ ਕੋਵਿਡ 19 ਦੇ 73 ਨਵੇਂ ਕੇਸ ਆਉਣ ਤੋਂ ਬਾਅਦ ਸਥਾਨਿਕ ਸਰਕਾਰ ਦੀ ਜਿੱਥੇ ਸਿਰਦਰਦੀ ਵਧਦੀ ਨਜ਼ਰ ਆ ਰਹੀ ਹੈ | ਕਿਓਂਕਿ ਉਕਤ 73 ਕੇਸਾਂ ਵਿਚ 20 ਕੇਸਾਂ ਦੀ ਆਪਸੀ ਕੋਈ ਤੰਦ ਵੀ ਜੁੜਦੀ ਨਜ਼ਰ ਨਹੀਂ ਆ ਰਹੀ |
ਪਰ ਪੂਰੀ ਤਹਿਕੀਕਾਤ ਤੋਂ ਬਾਅਦ ਜੋ ਇਸ ਸਾਰੇ ਵਰਤਾਰੇ ਨਾਲ ਜੁੜਿਆ ਇੱਕ ਨਵਾਂ ਪੱਖ ਸਾਹਮਣੇ ਆਇਆ ਹੈ | ਜਿਸਤੋਂ ਨਜ਼ਰ ਫੇਰੀ ਨਹੀਂ ਜਾ ਸਕਦੀ ,ਉਹ ਤੱਥ ਹੈ ਕਿ ਵਿਦੇਸ਼ ਤੋਂ ਪਰਤੇ ਯਾਤਰੀਆਂ ਨੂੰ ਸਥਾਨਿਕ ਹੋਟਲਾਂ 'ਚ ਕੁਆਰਨਟੀਨ ਕੀਤਾ ਹੋਇਆ ਸੀ | ਇਹਨਾਂ ਕੁਆਰਨਟੀਨ ਕੀਤੇ ਯਾਤਰੂਆਂ ਵਿਚੋਂ ਉੱਥੇ ਸਿਕਿਊਰਟੀ ਲਈ ਤਾਇਨਾਤ ਕੀਤੇ ਪ੍ਰਾਈਵੇਟ ਕੰਪਨੀ ਦੇ ਸਿਕਿਊਰਟੀ ਗਾਰਡ ਨਾਲ ਅੱਖੀਆਂ ਚਾਰ ਹੋਣ ਤੋਂ ਬਾਅਦ ਬਣੇ ਸਰੀਰਕ ਸਬੰਧਾਂ ਵਿਚੋਂ ਕੋਵਿਡ 19 ਦੇ ਅੱਗੇ ਪਸਾਰ ਨੂੰ ਦੇਖਿਆ ਜਾ ਰਿਹਾ ਹੈ |
ਸੂਬੇ ਦੇ ਪ੍ਰੀਮਿਅਰ ਡੇਨੀਅਲ ਐਂਡਰਿਊ ਅਨੁਸਾਰ ਹੋਟਲ ਸਿਕਿਊਰਟੀ 'ਚ ਕੰਮ ਬਾਕੀ ਕਰਮਚਾਰੀਆਂ 'ਚ ਉਕਤ ਗਾਰਡ ਨੇ ਹੱਥ ਮਿਲਾਉਂਦਿਆਂ ਜਾਂ ਵਿਚਰਦਿਆਂ ਵਾਇਰਸ ਨੂੰ ਅੱਗੇ ਸੈਪਰੈਡ ਕਰ ਦਿੱਤਾ | ਜਿਸ ਕਰਕੇ ਸਰਕਾਰ ਵੱਲੋਂ ਰਾਤੇ ਰਾਤ 36 ਸੁਬਰਬਾਂ 'ਚ ਲੌਕ ਡਾਊਨ ਕਰਨਾ ਪਿਆ |
ਇਸ ਸਾਰੇ ਵਰਤਾਰੇ ਬਾਬਤ ਆਸਟ੍ਰੇਲੀਆ ਦੇ ਪ੍ਰਮੁੱਖ ਅਖਬਾਰ ਸੰਡੇ ਹੈਰਾਲਡ ਨੇ ਤਫ਼ਸੀਲ 'ਚ ਸਟੋਰੀ ਵੀ ਛਾਪੀ ਹੈ | ਦੂਸਰੇ ਪਾਸੇ ਹੁਣ ਆਸਟ੍ਰੇਲੀਆ ਸਰਕਾਰ ਵੀ ਪ੍ਰਾਈਵੇਟ ਸਿਕਿਊਰਟੀ ਕੰਪਨੀਆਂ ਦੇ ਥਾਂ ਤੇ ਨਿਊਜ਼ੀਲੈਂਡ ਸਰਕਾਰ ਵਾਂਗ ਫੌਜ ਦੀ ਸਹਾਇਤਾ ਲੈ ਸਕਦੀ ਹੈ |

ADVERTISEMENT
NZ Punjabi News Matrimonials