Thursday, 06 August 2020
30 July 2020 Australia

ਵਿਕਟੋਰੀਆ ਵਿੱਚ ਰਿਕਾਰਡਤੋੜ ਕੋਰੋਨਾ ਕੇਸਾਂ ਤੋਂ ਬਾਅਦ ਨਵੀਆਂ ਸਖਤਾਈਆਂ ਲਾਗੂ

ਰਿਹਾਇਸ਼ੀਆਂ ਦੇ ਇੱਕ-ਦੂਜੇ ਦੇ ਘਰਾਂ ਵਿੱਚ ਜਾਣ 'ਤੇ ਲੱਗੀ ਰੋਕ
ਵਿਕਟੋਰੀਆ ਵਿੱਚ ਰਿਕਾਰਡਤੋੜ ਕੋਰੋਨਾ ਕੇਸਾਂ ਤੋਂ ਬਾਅਦ ਨਵੀਆਂ ਸਖਤਾਈਆਂ ਲਾਗੂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਵਿੱਚ ਲਗਾਤਾਰ ਰਿਕਾਰਡਤੋੜ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਸਖਤਾਈਆਂ ਵਧਾਉਣ ਦਾ ਫੈਸਲਾ ਲਿਆ ਉਨ੍ਹਾਂ 2 ਅਗਸਤ ਤੋਂ ਰਿਜਨਲ ਵਿਕਟੋਰੀਆ, ਮੈਲਬੋਰਨ, ਮਿਸ਼ਲ ਸ਼ਾਇਰ ਵਿੱਚ ਆਮ ਲੋਕਾਂ ਲਈ ਮਾਸਕ ਲਾਜਮੀ ਕਰ ਦਿੱਤਾ ਹੈ ਤੇ ਇਸ ਤੋਂ ਇਲਾਵਾ ਕੋਲੋਕ-ਓਟਵੇਅ, ਗ੍ਰੇਟਰ ਜਿਲੋਂਗ, ਸਰਫ ਕੋਸਟ, ਮੂਰਾਬੂਲ, ਗੋਲਡਨ ਪਲੇਨਜ਼, ਬੋਰੋ ਆਫ ਕੁਈਨਕਲੀਫ ਦੇ ਰਿਹਾਇਸ਼ੀ ਨਾ ਤਾਂ ਕਿਸੇ ਘਰ ਆ ਸਕਣਗੇ ਅਤੇ ਨਾ ਹੀ ਜਾ ਸਕਣਗੇ।

ਇਸ ਵੇਲੇ ਐਕਟਿਵ ਕੇਸਾਂ ਦੀ ਕੁੱਲ ਗਿਣਤੀ 5385 ਪੁੱਜ ਗਈ ਹੈ।

ADVERTISEMENT