ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ 22 ਅਪ੍ਰੈਲ ਨੂੰ ਮੈਲਬੋਰਨ ਦੇ ਪੂਰਬੀ ਫਰੀਵੇਅ 'ਤੇ ਉਸ ਵੇਲੇ ਇੱਕ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ, ਜਦੋਂ 4 ਪੁਲਿਸ ਵਾਲਿਆਂ ਵਲੋਂ ਇੱਕ ਤੇਜ ਰਫਤਾਰ ਗੱਡੀ ਨੂੰ ਸੜਕੇ ਦੇ ਇੱਕ ਕਿਨਾਰੇ 'ਤੇ ਰੋਕਿਆ ਗਿਆ ਸੀ। ਪਰ ਮੌਕੇ ਤੌਂ ਲੰਘ ਰਹੇ ਇੱਕ ਤੇਜ ਰਫਤਾਰ ਟਰੱਕ ਨੇ ਬੇਕਾਬੂ ਹੁੰਦਿਆਂ ਇਨ੍ਹਾਂ ਸਾਰਿਆਂ ਨੂੰ ਟਰੱਕ ਹੇਠਾਂ ਦੇ ਦਿੱਤਾ ਤੇ ਇਸ ਹਾਦਸੇ ਵਿੱਚ 4 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਛਾਣਬੀਣ ਵਿੱਚ ਇਹ ਸਾਹਮਣੇ ਆਇਆ ਸੀ ਕਿ 47 ਸਾਲਾ ਪੰਜਾਬੀ ਟਰੱਕ ਡਰਾਈਵਰ ਮਹਿੰਦਰ ਬਾਜਵਾ ਨੇ ਉਸ ਵੇਲੇ ਮੈਥ ਨਾਮ ਦਾ ਨਸ਼ਾ ਕੀਤਾ ਹੋਇਆ ਸੀ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਮਹਿੰਦਰ ਇਸ ਤੋਂ ਪਹਿਲਾਂ ਇੱਕ ਹੋਰ ਘਿਨੌਣੇ ਦੋਸ਼ ਦਾ ਸਾਹਮਣਾ ਕਰ ਰਿਹਾ ਸੀ ਤੇ ਉਹ ਸੀ ਇੱਕ ਬੱਚੇ ਨੂੰ ਮੈਥ ਅਤੇ ਕੈਨੇਬਿਸ ਸਪਲਾਈ ਦਿੱਤੇ ਜਾਣ ਦਾ ਦੋਸ਼। ਮਹਿੰਦਰ ਇਸ ਵੇਲੇ 37 ਵੱਖੋ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਦੋਸ਼ੀ ਮਹਿੰਦਰ ਦੀ ਅਦਾਲਤ ਵਿੱਚ ਪੇਸ਼ੀ ਵੀਡੀਓ ਲੰਿਕ ਰਾਂਹੀ ਕਰਵਾਈ ਗਈ ਹੈ ਅਤੇ ਅਦਾਲਤ ਵਿੱਚ ਉਸ ਵਲੋਂ ਜਮਾਨਤ ਲਈ ਕੋਈ ਅਰਜੀ ਨਹੀਂ ਲਾਈ ਗਈ ਹੈ ਅਤੇ ਹੁਣ ਉਸਦੀ ਅਗਲੀ ਪੇਸ਼ੀ ਨਵੰਬਰ ਵਿੱਚ ਹੋਏਗੀ।