Thursday, 22 February 2024
05 July 2022 Editorials

ਨਿਊਜ਼ੀਲੈਂਡ `ਚ ਨਰਸਾਂ ਦੀ ਰੈਜੀਡੈਂਸ ਨੀਤੀ ਦਾ ਮੁੱਦਾ ਭਖਿਆ

- ਨੈਸ਼ਨਲ ਆਗੂ ਐਰਿਕਾ ਨੇ ਘੇਰਿਆ ਇਮੀਗਰੇਸ਼ਨ ਮਨਿਸਟਰ
ਨਿਊਜ਼ੀਲੈਂਡ `ਚ ਨਰਸਾਂ ਦੀ ਰੈਜੀਡੈਂਸ ਨੀਤੀ ਦਾ ਮੁੱਦਾ ਭਖਿਆ - NZ Punjabi News

ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ ਦੇ ਇਮੀਗਰੇਸ਼ਨ ਮਨਿਸਟਰ ਮਾਈਕਲ ਵੁੱਡ ਵੱਲੋਂ ਨਰਸਾਂ ਦੇ ਰੈਜੀਡੈਂਸ ਵੀਜ਼ੇ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਇਹ ਮੱੁਦਾ ਭਖਣ ਲੱਗ ਪਿਆ ਹੈ।

ਵਿਰੋਧੀ ਨੈਸ਼ਨਲ ਪਾਰਟੀ ਦੀ ਇਮੀਗਰੇਸ਼ਨ ਮਾਮਲਿਆਂ ਬਾਰੇ ਸਪੋਕਸਪਰਸਨ ਐਰਿਕਾ ਸਟੈਨਫ਼ੋਰਡ ਨੇ ਮਨਿਸਟਰ ਨੂੰ ਸੁਆਲ ਕੀਤਾ ਹੈ ਕਿ ਇਹ ਕਿਵੇਂ ਪਤਾ ਲੱਗੇਗਾ ਕਿ ਮੌਜੂਦਾ ਸਿਸਟਮ ਫ਼ੇਲ੍ਹ ਹੋ ਰਿਹੈ?
ਮੰਤਰੀ ਨੇ ਆਖਿਆ ਸੀ ਕਿ ਜੇ ਲੋੜ ਪਈ ਤਾਂ ਨਰਸਾਂ ਦੇ ਰੈਜੀਡੈਂਸ ਵੀਜ਼ੇ ਦੇ ਨਿਯਮਾਂ ਬਾਰੇ ਨੀਤੀ `ਚ ਤਬਦੀਲੀ ਕੀਤੀ ਜਾ ਸਕਦੀ ਹੈ।

ਜਿਸ ਪਿੱਛੋਂ ਐਰਿਕਾ ਨੇ ਪ੍ਰਤੀਕਰਮ ਦਿੰਦਿਆਂ ਆਖਿਆ ਹੈ ਕਿ ਇਸ ਬਾਰੇ ਤਾਂ ਹੈਲਥ ਨਿਊਜ਼ੀਲੈਂਡ ਦੇ ਸੀਈਉ ਪਹਿਲਾਂ ਹੀ ਕਹਿ ਚੁੱਕੇ ਹਨ ਨਰਸਾਂ ਨੂੰ ਰੈਜੀਡੈਂਸ ਵਾਸਤੇ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸੁਆਲ ਕੀਤਾ ਕਿ ਕੀ ਇਸ ਗੱਲ ਲਈ ਮਨਿਸਟਰ ਨੂੰ ਆਪਣੀ ਗਲਤੀ ਨਹੀਂ ਮੰਨਣੀ ਚਾਹੀਦੀ ?

ਐਰਿਕਾ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਸਿਵਲ ਤੇ ਇਲੈਕ੍ਰੀਕਲ ਇੰਜਨੀਰਿੰਗ ਕਰਨ ਵਾਲੇ ਟੈਕਨੀਸ਼ੀਅਨ ਸਿਰਫ਼ 6 ਲੈਵਲ ਦਾ ਡਿਪਲੋਮਾ ਕਰਕੇ ਫਾਸਟ- ਟਰੈਕ ਰਸਤੇ ਰਾਹੀਂ ਰੈਜੀਡੈਂਸੀ ਅਪਲਾਈ ਕਰਨ ਵਾਸਤੇ ਯੋਗ ਹੋ ਜਾਂਦੇ ਹਨ ਪਰ ਸਰਜੀਕਲ ਤੇ ਕ੍ਰਿਟੀਕਲ ਕੇਅਰ ਸੈਕਟਰ `ਚ ਕੰਮ ਕਰਨ ਵਾਲੀਆਂ ਨਰਸਾਂ ਨੂੰ ਬੈਚਲਰ ਡਿਗਰੀ ਕਰਨ ਤੇ ਲੋੜੀਂਦਾ ਤਜਰਬਾ ਹੋਣ ਦੇ ਬਾਵਜੂਦ ਰੈਜੀਡੈਂਸੀ ਅਪਲਾਈ ਕਰਨ ਲਈ ਦੋ ਸਾਲ ਉਡੀਕ ਕਰਨੀ ਪੈਂਦੀ ਹੈ।

ADVERTISEMENT
NZ Punjabi News Matrimonials