Tuesday, 27 February 2024
18 November 2022 Editorials

IELTS ਟੈਸਟ ਵਾਲਿਆਂ ਨੂੰ ਸੁਖ ਦਾ ਸਾਹ

ਇੱਕ ਮੌਡਿਊਲ ਦਾ ਟੈਸਟ ਦੇਣ ਬਾਰੇ ਸ਼ਲਾਘਾਯੋਗ ਫ਼ੈਸਲਾ
IELTS ਟੈਸਟ ਵਾਲਿਆਂ ਨੂੰ ਸੁਖ ਦਾ ਸਾਹ - NZ Punjabi News

ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ

ਭਾਰਤ ਤੋਂ ਨਿਊਜ਼ੀਲੈਂਡ ਸਮੇਤ ਵਿਦੇਸ਼ਾਂ `ਚ ਪੜ੍ਹਾਈ ਕਰਨ ਲਈ ਜਾਣ ਵਾਲੇ ਅਤੇ ਵਿਦੇਸ਼ਾਂ `ਚ ਪ੍ਰੋਫ਼ੈਸ਼ਨਲ ਕਿੱਤਿਆਂ ਲਈ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਟੈਸਟ ਵਾਲਿਆਂ ਲਈ ਚੰਗੀ ਖ਼ਬਰ ਹੈ ਕਿ ਦੁਬਾਰਾ ਟੈਸਟ ਲਈ ਸਿਰਫ਼ ਮੌਡਿਊਲ ਦਾ ਟੈਸਟ ਵੀ ਦਿੱਤਾ ਜਾ ਸਕੇਗਾ।

ਹਾਲਾਂਕਿ ਹੁਣ ਤੱਕ ਕਿਸੇ ਇੱਕ ਮੌਡਿਊਲ ਚੋਂ ਨੰਬਰ ਘੱਟ ਆਉਣ ਕਰਕੇ ਦੁਬਾਰਾ ਪੂਰਾ ਟੈਸਟ ਭਾਵ ਚਾਰੇ ਹੀ ਮੌਡਿਊਲਜ ਦਾ ਟੈਸਟ ਦੇਣਾ ਪੈਂਦਾ ਸੀ।

ਇਕਨੌਮਿਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਇੰਡੀਆ ਵਿੱਚ ਮਾਰਚ 2023 ਤੋਂ ਨਵਾਂ ਪ੍ਰਬੰਧ ਕਰ ਦਿੱਤਾ ਜਾਵੇਗਾ। ਜਿਸ ਨਾਲ IELTS ਦਾ ਦੁਬਾਰਾ ਟੈਸਟ ਦੇਣਾ ਸੁਖਾਲਾ ਰਹੇਗਾ। ਅਜਿਹਾ ਹੋਣ ਨਾਲ ਟੈਸਟ ਦੇਣ ਵਾਲਿਆਂ `ਤੇ ਮਾਨਸਿਕ ਦਬਾਅ ਵੀ ਘਟੇਗਾ ਅਤੇ ਪੈਸਿਆਂ ਦੀ ਵੀ ਬੱਚਤ ਹੋ ਸਕੇਗੀ। ਇਸ ਬਾਰੇ ਦਿਸ਼ਾ-ਨਿਰਦੇਸ਼ ਅਗਲੇ ਦਿਨੀਂ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਆਈਡੀਪੀ ਦੇ ਮੈਨੇਜਿੰਗ ਡਾਇਰੈਕਟਰ ਵਾਰਵਿਕ ਫ੍ਰੀਲੈਂਡ ਨੇ ਖੁਲਾਸਾ ਕੀਤਾ ਹੈ ਕਿ ਦੁਬਾਰਾ ਟੈਸਟ ਦੇਣ ਵਾਲੇ ਲੋਕਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਸੀ ਕਿ ਚਾਰੇ ਹੀ ਮੌਡਿਊਲਜ ਦੀ ਬਜਾਏ ਸਿੰਗਲ ਮੌਡਿਊਲ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ।

ਆਈਡੀਪੀ ਦਾ ਇਹ ਫ਼ੈਸਲਾ ਦੇਰ ਨਾਲ ਲਿਆ ਗਿਆ ਦਰੱੁਸਤ ਫ਼ੈਸਲਾ ਹੈ, ਕਿਉਂਕਿ ਇਸ ਬਾਰੇ ਪਿਛਲੇ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਸੀ। ਜਿਸ ਕਰਕੇ ਦੁਬਾਰਾ-ਦੁਬਾਰਾ ਟੈਸਟ ਦੇਣ ਵਾਲੇ ਪੰਜਾਬੀਆਂ ਸਮੇਤ ਸੈਂਕੜੇ ਲੋਕਾਂ ਨੂੰ ਸੁਖ ਦਾ ਸਾਹ ਆਉਣਾ ਕੁਦਰਤੀ ਗੱਲ ਹੈ।

ਉਦਾਹਰਨ ਦੇ ਤੌਰ `ਤੇ ਨਿਊਜ਼ੀਲੈਂਡ ਵਿੱਚ ਰਜਿਸਟਰਡ ਟੀਚਰ ਜਾਂ ਰਜਿਸਟਰਡ ਨਰਸ ਬਣਨ ਵਾਸਤੇ ਹਰ ਮੌਡਿਊਲ ਚੋਂ 7 ਬੈਂਡ ਲੈਣੇ ਜ਼ਰੂਰੀ ਹੁੰਦੇ ਹਨ। ਕਈ ਵਾਰੀ ਕਈ ਲੋਕਾਂ ਦੇ ਦੋ ਜਾਂ ਤਿੰਨ ਮੌਡਿਊਲ ਤਾਂ ਪਹਿਲੀ ਵਾਰ ਹੀ ਕਲੀਅਰ ਹੋ ਜਾਂਦੇ ਹਨ ਅਤੇ ਇੱਕ ਮੌਡਿਊਲ ਰਹਿ ਜਾਂਦਾ ਹੈ। ਜਿਸ ਕਰਕੇ ਸਾਰੇ ਮੌਡਿਊਲਜ਼ ਦਾ ਦੁਬਾਰਾ ਟੈਸਟ ਦੇਣਾ ਪੈਂਦਾ ਹੈ ਤੇ ਪੂਰੀ ਫੀਸ ਭਰਨੀ ਪੈਂਦੀ ਹੈ ਕਿਉਂਕਿ ਸਿੰਗਲ ਮੌਡਿਊਲ ਦਾ ਟੈਸਟ ਦੇਣ ਲਈ ਹੁਣ ਤੱਕ ਕੋਈ ਪ੍ਰਬੰਧ ਨਹੀਂ ਹੈ।

ਪਰ ਇੰਡੀਆ `ਚ ਲਾਗੂ ਹੋਣ ਜਾ ਰਹੇ ਨਵੇਂ ਪ੍ਰਬੰਧ ਨਾਲ ਭਾਰਤੀ ਮੂਲ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ। ਜਿਸ ਕਰਕੇ ਅਜਿਹੇ ਫ਼ੈਸਲਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ। ਜਿਸ ਨਾਲ ਟੈਸਟ ਦੇਣ ਵਾਲਿਆਂ ਨੂੰ ਬੇਲੋੜੀ ਮਾਨਸਿਕ ਪ੍ਰੇਸ਼ਾਨੀ ਤੋਂ ਬਚਣ ਲਈ ਰਾਹ ਖੱੁਲ੍ਹਦਾ ਹੈ।
-ਐੱਨਜ਼ੈੱਡ ਪੰਜਾਬੀ ਨਿਊਜ਼, ਆਕਲੈਂਡ, ਨਿਊਜ਼ੀਲੈਂਡ
0064 21 055 3075

ADVERTISEMENT
NZ Punjabi News Matrimonials