ਆਕਲ਼ੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਅਤੇ ਕੂਕ ਆਈਲੈਂਡ ਨੇ ਕੁਆਰਂਟੀਨ ਮੁਕਤ ਟਰੈਵਲ-ਬਬਲ ਐਗਰੀਮੈਂਟ 'ਤੇ ਸਮਝੌਤਾ ਕਰ ਲਿਆ ਹੈ। ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਮਾਰਕ ਬਰਾਊਨ ਨੇ ਸਾਂਝੀ ਬਿਆਨਬਾਜੀ ਕਰਦਿਆਂ ਕਿਹਾ ਹੈ ਕਿ ਅਗਲੇ ਸਾਲ ਮਾਰਚ ਤੋਂ ਨਾਗਰਿਕਾਂ ਲਈ ਯਾਤਰਾ ਸੰਭਵ ਹੋ ਸਕੇਗੀ ਤੇ ਇਸ ਲਈ ਸਿਹਤ ਅਧਿਕਾਰੀਆਂ ਨੇ ਵੀ ਕਮਾਨ ਸੰਭਾਲ ਲਈ ਹੈ ਤਾਂ ਜੋ ਸਭ ਸੁਰੱਖਿਅਤ ਰਹੇ। ਦੱਸਦੀਏ ਕਿ ਕੂਕ ਆਈਲੈਂਡ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੈ। ਇਸ ਲਈ ਏਅਰ ਨਿਊਜੀਲੈਂਡ ਦੀਆਂ ਸੇਵਾਵਾਂ ਲਈਆਂ ਜਾਣਗੀਆਂ।