ਆਕਲੈਂਡ (ਹਰਪ੍ਰੀਤ ਸਿੰਘ) - ਮੈਸੀ ਯੂਨਵਰਿਸਟੀ ਦੀ 'ਕੁਓਟ ਆਫ ਦ ਈਯਰ' ਪ੍ਰਤੀਯੋਗਿਤਾ ਲਈ ਪਬਲਿਕ ਐਂਟਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ।
ਫਾਈਨਲ ਵਿੱਚ ਪੁੱਜਣ ਵਾਲੀਆਂ ਕੁਓਟ ਵਿੱਚ ਨੈਸ਼ਨਲ ਪ੍ਰਧਾਨ ਜੂਡਿਥ ਕੌਲਿਨਜ ਦੀ 'ਵੈਨ ਮਾਈ ਆਈਬਰੋ ਗੋਜ਼ ਅੱਪ, ਇਟ ਇਜ਼ ਏ ਜੋਕ' ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ 'ਆਈ ਡਿੱਡ ਏ ਲਿਟਲ ਡਾਂਸ' ਹੈ ਜੋ ਉਨ੍ਹਾਂ ਨੇ ਕੋਰੋਨਾ ਦੇ ਜੀਰੋ ਕੇਸਾਂ ਦੀ ਪੁਸ਼ਟੀ 'ਤੇ ਕਹੀ ਸੀ ਤੇ ਸਭ ਤੋਂ ਮਸ਼ਹੂਰ ਤੇ ਪਸੰਦ ਕੀਤੀ ਜਾ ਰਹੀ 'ਯੂ ਆਰ ਓਨ ਮਿਊਟ' ਜੋ ਕਿ ਲੌਕਡਾਊਨ ਦੌਰਾਨ ਜੂਮ ਮੀਟਿੰਗਾਂ ਦੌਰਾਨ ਮਸ਼ਹੂਰ ਹੋਈ।
ਡਾਕਟਰ ਐਸ਼ਲੀ ਬਲੂਮਫਿਲਡ ਦੀ 'ਦੇਅਰ ਆਰ ਨੋ ਨਿਊ ਕੇਸਜ਼ ਆਫ ਕੋਵਿਡ 19 ਟੂ ਰਿਪੋਰਟ ਇਨ ਨਿਊਜੀਲੈਂਡ ਟੂਡੇ'।
ਵੋਟਾਂ ਅਗਲੇ ਹਫਤੇ ਤੱਕ ਪਾਈਆਂ ਜਾ ਸਕਦੀਆਂ ਹਨ।