ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਯੂਨੀਵਰਸਿਟੀ ਆਫ ਟੈਕਨੋਲਜੀ (ਏ ਯੂ ਟੀ) ਵਲੋਂ ਭਾਰਤ ਨਾਲ ਦੁੱਵਲੇ ਰਿਸ਼ਤੇ ਮਜਬੂਤ ਕਰਨ ਦੀ ਕਵਾਇਦ ਅਜੇ ਵੀ ਜਾਰੀ ਹੈ, ਜਿੱਥੇ ਪਹਿਲਾਂ ਏ ਯੂ ਟੀ ਅਤੇ ਆਈ ਆਈ ਟੀ ਮਦਰਾਸ ਸਾਂਝੀ ਖੋਜ, ਫੰਡਿੰਗ ਐਪਲੀਕੇਸ਼ਨ, ਕੋਲੇਬਰੇਟਿਵ ਪੋੋਸਟ ਗ੍ਰੇਜੁਏਟ ਪ੍ਰੋਗਰਾਮਾਂ 'ਤੇ ਇੱਕਠਿਆਂ ਕੰਮ ਕਰ ਚੁੱਕੇ ਹਨ, ਉੱਥੇ ਹੀ ਹੁਣ ਦੋਨੋਂ ਸੰਸਥਾਵਾਂ ਵਿਚਾਲੇ ਇੱਕ ਨਵੇਂ ਐਮ ਓ ਯੂ (ਮੈਮੋਰੇਂਡਮ ਆਫ ਅੰਡਰਸਟੈਡਿੰਗ) ਹਸਤਾਖਰ ਹੋਇਆ ਹੈ, ਜਿਸ ਰਾਂਹੀ ਹੁਣ ਆਖਰੀ ਸਾਲ ਦੀ ਪੜ੍ਹਾਈ ਦੇ ਪ੍ਰੋਜੈਕਟ ਵਿਦਿਆਰਥੀ ਆਈ ਆਈ ਟੀ ਮਦਰਾਸ ਵਿੱਚ ਕਰ ਸਕਣਗੇ। ਇਹ ਐਮ ਓ ਯੂ ਇੰਡੀਅਨ ਹਾਈ ਕਮਿਸ਼ਨਰ ਦੀ ਮੌਜੂਦਗੀ ਵਿੱਚ ਅਮਲ ਵਿੱਚ ਲਿਆਉਂਦਾ ਗਿਆ ਹੈ।
ਪ੍ਰਫੈਸਰ ਗਾਏ ਲਿਟਲਫੇਅਰ, ਪ੍ਰੋ-ਵਾਈਸ ਚਾਂਸਲਰ ਇੰਟਰਨੈਸ਼ਨਲ ਅਤੇ ਡੀਨ ਆਫ ਡਿਜਾਈਨ ਏਯੂਟੀ ਨੇ ਇਸ ਸਮਝੌਤੇ ਨੂੰ ਦੋਨੋਂ ਹੀ ਸੰਸਥਾਵਾਂ ਦੇ ਭਵਿੱਖ ਲਈ ਬਹੁਤ ਵਧੀਆ ਦੱਸਿਆ ਹੈ।