ਆਕਲੈਂਡ (ਹਰਪ੍ਰੀਤ ਸਿੰਘ) - ਦ ਆਸਟ੍ਰੇਲੀਅਨ ਨਿਊਜਪੇਪਰ ਵਲੌਂ ਆਰੰਭੀ ਛਾਣਬੀਣ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲ਼ੈਂਡ ਸਮੇਤ ਚੀਨ ਦੇ ਸ਼ੰਘਈ ਸਥਿਤ ਘੱਟੋ-ਘੱਟ ਬਾਹਰੀ ਮੁਲਕਾਂ ਦੀਆਂ 10 ਅਬੈਂਸੀਆਂ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਕੰੰਮ ਕਰਦੇ ਹਨ। ਦਰਅਸਲ ਅਬੈਂਸੀ ਵਲੋਂ ਚੀਨ ਦੀ ਸਰਕਾਰੀ ਕੰਪਨੀ ਰਾਂਹੀ ਉੱਥੋਂ ਦੇ ਕਰਮਚਾਰੀ ਰੱਖੇ ਜਾਣਦੀ ਜਾਣਕਾਰੀ ਹੈ ਤੇ ਨਿਊਜਪੇਪਰ ਦੀ ਛਾਣਬੀਣ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੈਂਬਰ ਅਬੈਂਸੀ ਵਿੱਚ ਛੋਟੇ ਅਹੁਦਿਆਂ ਤੋਂ ਲ਼ੈਕੇ ਵੱਡੇ ਅਹੁਦੇ ਤੱਕ ਕੰਮ ਕਰਦੇ ਹਨ, ਜੋ ਕਿ ਸਕਿਓਰਟੀ ਪੱਖੋਂ ਚੀਨ ਦੀ ਇੱਕ ਵੱਡੀ ਘੁਸਪੈਠ ਹੈ। ਦੂਜੇ ਪਾਸੇ ਨਿਊਜੀਲੈਂਡ ਫੋਰਨ ਅਫੇਅਰਜ਼ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਕਰਮਚਾਰੀਆਂ ਦੀ ਭਰਤੀ ਚੀਨ ਦੀ ਸਰਕਾਰੀ ਐਜੰਸੀ ਵਲੋਂ ਹੋਈ ਹੈ, ਪਰ ਉਨ੍ਹਾਂ ਕਿਸੇ ਤਰ੍ਹਾਂ ਦੀ ਸੁਰੱਖਿਆ ਵਿੱਚ ਹੋਈ ਘੁਸਪੈਠ ਨੂੰ ਸਿਰੋਂ ਨਕਾਰਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਲਈ ਅਸੀਂ ਆਪਣੇ ਵੱਖਰੇ ਪ੍ਰੋਟੋਕਲ ਅਮਲ ਵਿੱਚ ਲਿਆਉਂਦੇ ਹਾਂ।