ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਸਮੁੰਦਰੀ ਤੂਫਾਨ 'ਯਾਸਾ' ਨੇ ਫੀਜੀ ਵਿੱਚ ਭਾਰੀ ਤਬਾਹੀ ਮਚਾਈ, ਤੂਫਾਨ ਦੌਰਾਨ ਘਰਾਂ ਦੀਆਂ ਛੱਤਾਂ ਉੱਡ ਗਈਆਂ, ਕਈ ਇਮਾਰਤਾਂ ਬਿਲਕੁਲ ਹੀ ਖਤਮ ਹੋ ਗਈਆਂ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਅਜੇ ਵੀ ਗੁੱਲ ਹੈ। ਯਾਸਾ ਕਰਕੇ ਹੋਈ ਭਾਰੀ ਬਾਰਿਸ਼ ਦੇ ਚਲਦਿਆਂ ਹਾਲਾਤ ਹੜ੍ਹਾਂ ਵਰਗੇ ਬਣੇ ਹੋਏ ਹਨ। ਤੂਫਾਨ ਦਾ ਕਹਿਰ ਅਜੇ ਵੀ ਜਾਰੀ ਹੈ ਅਤੇ ਸਰਕਾਰ ਨੇ ਕੱਲ ਸ਼ੁਕਰਵਾਰ ਤੱਕ ਪੂਰੇ ਫੀਜੀ ਵਿੱਚ ਕਰਫਿਊ ਦਾ ਐਲਾਨ ਕੀਤਾ ਹੈ। ਇਸ ਵੇਲੇ ਹਜਾਰਾਂ ਫੀਜੀ ਵਾਸੀ ਇਵੈਕੁਏਸ਼ਨ ਸੈਂਟਰਾਂ ਵਿੱਚ ਸ਼ਰਨ ਲੈਣ ਨੂੰ ਮਜਬੂਰ ਹੋ ਗਏ ਹਨ।
ਵੈਦਰਵਾਚ ਅਨੁਸਾਰ ਇਹ ਸ਼੍ਰੇਣੀ 5 ਦਾ ਸਾਈਕਲੋਨ ਸੀ, ਜਿਸ ਵਿੱਚ 250 ਤੋਂ 300 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲਦੀਆਂ ਹਨ।