ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਨਿਊਜੀਲੈਂਡ ਵਾਸੀਆਂ ਵਲੋਂ ਕ੍ਰਿਸਮਿਸ ਮੌਕੇ ਕੀਤੀ ਜਾਣ ਵਾਲੀ ਆਨਲਾਈਨ ਸੇਲ ਇਤਿਹਾਸਿਕ ਸਾਬਿਤ ਹੋ ਰਹੀ ਹੈ, ਨਿਊਜੀਲੈਂਡ ਵਾਸੀਆਂ ਨੇ ਇਸ ਵਾਰ ਆਨਲਾਈਨ ਸੇਲ 'ਤੇ ਨਵੰਬਰ ਮਹੀਨੇ ਵਿੱਚ $585 ਮਿਲੀਅਨ ਖਰਚੇ ਹਨ ਅਤੇ ਸਿਰਫ ਬਲੈਕ ਫਰਾਈਡੇਅ ਤੋਂ ਸਾਈਬਰ ਮੰਡੇ ਦੀ ਸੇਲ ਹੀ $115 ਮਿਲੀਅਨ ਹੈ। ਇਹ ਆਂਕੜੇ ਐਨ ਜੈਡ ਪੋਸਟ ਦੇ ਹਨ ਅਤੇ ਇਨ੍ਹਾਂ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਨੀਂ ਜਿਆਦਾ ਸ਼ਾਪਿੰਗ ਵਿੱਚੋਂ 70% ਨਿਊਜੀਲੈਂਡ ਦੇ ਰਿਟੈਲਰਾਂ ਤੋਂ ਕੀਤੀ ਗਈ ਹੈ, ਜੋ ਕਿ ਕੋਰੋਨਾ ਦੌਰਾਨ ਮੰਦੀ ਦਾ ਸਾਹਮਣਾ ਕਰ ਰਹੇ ਛੋਟੇ ਕਾਰੋਬਾਰੀਆਂ ਲਈ ਬੜੀ ਵਧੀਆ ਗੱਲ ਹੈ। ਰੀਟੇਲ ਐਨ ਜੈਡ ਦੇ ਮੁੱਖ ਪ੍ਰਬੰਧਕ ਗ੍ਰੇਗ ਹੇਰਫੋਰਡ ਇਸ ਗੱਲ ਤੋਂ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ।
ਐਨ ਜੈਡ ਪੋਸਟ ਨੂੰ ਇਨ੍ਹਾਂ ਪਾਰਸਲਾਂ ਦੀ ਡਿਲੀਵਰੀ ਲਈ ਸੈਂਕੜੇ ਨਵੇਂ ਕਰਮਚਾਰੀਆਂ ਦੀ ਭਰਤੀ ਕਰਨੀ ਪਈ ਹੈ।