ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰੀ ਵਲੋਂ ਕੁਝ ਨਵੇਂ ਬਦਲਾਅ ਮੈਨੇਜਡ ਆਈਸੋਲੇਸ਼ਨ ਨੂੰ ਲੈਕੇ ਅਮਲ ਵਿੱਚ ਲਿਆਉਂਦੇ ਗਏ ਹਨ। ਇਸ ਤਹਿਤ ਜਿਨ੍ਹਾਂ ਲੋਕਾਂ ਤੋਂ ਕੋਰੋਨਾ ਫੈਲਣ ਦਾ ਬਹੁਤ ਘੱਟ ਰਿਸਕ ਹੈ, ਉਨ੍ਹਾਂ ਨੂੰ ਹੁਣ ਮੈਨੇਜਡ ਆਈਸੋਲੇਸ਼ਨ ਵਿੱਚ 14 ਦਿਨ ਲਈ ਜਾਣ ਦੀ ਲੋੜ ਨਹੀਂ ਹੋਏਗੀ। ਹਾਲਾਂਕਿ ਇਸ ਬਦਲਾਅ ਦਾ ਫਾਇਦਾ ਬਹੁਤ ਘੱਟ ਗਿਣਤੀ ਲੋਕਾਂ ਨੂੰ ਹੋਏਗਾ, ਪਰ ਇਸਦੇ ਬਾਵਜੂਦ ਇਹ ਇੱਕ ਵਧੀਆ ਬਦਲਾਅ ਮੰਨਿਆ ਜਾ ਰਿਹਾ ਹੈ। ਇਸ ਬਦਲਾਅ ਦਾ ਫਾਇਦਾ ਕਿਸੇ ਮੁਜਰਿਮ ਨੂੰ ਨਿਊਜੀਲੈਂਡ ਲਿਆਉਂਦੇ ਜਾਣ ਮੌੇਕੇ ਹੋਏਗਾ ਤੇ ਇਸ ਤੋਂ ਇਲਾਵਾ ਐਂਟਾਰਕਟੀਕਾ ਤੋਂ ਆਉਣ ਵਾਲਿਆਂ ਨੂੰ ਵੀ ਇਸ ਬਦਲਾਅ ਦਾ ਫਾਇਦਾ ਮਿਲੇਗਾ। ਇਨ੍ਹਾਂ ਨੂੰ ਨਿਊਜੀਲ਼ੈਂਡ ਪੁੱਜਣ 'ਤੇ 48 ਘੰਟੇ ਲਈ ਆਈਸੋਲੇਸ਼ਨ ਵਿੱਚ ਰਹਿਣਾ ਪਏਗਾ, ਜਦੋਂ ਤੱਕ ਉਨ੍ਹਾਂ ਦਾ ਕੋਰੋਨਾ ਟੈਸਟ ਨੈਗਟਿਵ ਨਹੀਂ ਆਉਂਦਾ।