ਆਕਲੈਂਡ (ਹਰਪ੍ਰੀਤ ਸਿੰਘ) - ਯੂ ਕੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਿਊਟੇਂਟ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ 50 ਤੋਂ ਵੱਧ ਦੇਸ਼ ਯੂ ਕੇ 'ਤੇ ਟਰੈਵਲ ਬੇਨ ਲਾ ਚੁੱਕੇ ਹਨ ਅਤੇ ਇਸ ਕਰਕੇ ਹੁਣ ਕ੍ਰਿਸਮਿਸ ਮੌਕੇ ਨਿਊਜੀਲ਼ੈਂਡ ਆਪਣੇ ਪਰਿਵਾਰਾਂ ਨੂੰ ਮਿਲਣ ਦੀ ਚਾਹ ਰੱਖਣ ਵਾਲੇ ਸੈਂਕੜੇ ਲੋਕਾਂ ਨੂੰ ਵੱਡੀ ਸੱਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕੁਨੇਕਟਿੰਗ ਫਲਾਈਟ ਰਾਂਹੀ ਨਿਊਜੀਲੈਂਡ ਆਉਣ ਵਾਲੀ ਸਿੰਘਾਪੁਰ ਏਅਰਲਾਈਨ ਵੀ ਯੂਕੇ ਨਹੀ ਜਾ ਰਹੀ।
ਕ੍ਰਿਸਮਿਸ ਮੌਕੇ ਅਜਿਹੇ ਲੋਕ ਨਾਰਾਜ ਹਨ ਕਿ ਇਸ ਟਰੈਵਲ ਬੈਨ ਦੇ ਚਲਦਿਆਂ ਉਨ੍ਹਾਂ ਦਾ ਆਪਣੇ ਪਰਿਵਾਰਾਂ ਨੂੰ ਮਿਲਣਾ ਕਾਫੀ ਔਖਾ ਹੋ ਜਾਏਗਾ। ਦੂਜੇ ਪਾਸੇ ਯੂ ਕੇ ਸਿਹਤ ਵਿਭਾਗ ਵਲੋਂ ਵੀ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਰੋਕ ਹੈ।