ਆਕਲੈਂਡ (ਹਰਪ੍ਰੀਤ ਸਿੰਘ) - ਬਸਰਾ ਐਂਡ ਖੇਲਾ ਜੋ ਕਿ ਸੁਪਰ ਲਿਕਰ ਸਟੋਰ ਪਾਪਾਟੋਏਟੋਏ ਦੇ ਨਾਮ ਤੋਂ ਕਾਰੋਬਾਰ ਕਰਦੀ ਹੈ, ਨੂੰ ਪ੍ਰਵਾਸੀ ਕਰਮਚਾਰੀ ਦੇ ਸੋਸ਼ਣ ਹੇਠ $46000 ਅਦਾ ਕਰਨ ਦੇ ਹੁਕਮ ਹੋਏ ਹਨ। ਇਸ ਵਿੱਚ $28000 ਤਨਖਾਹਾਂ ਦੇ ਅਤੇ $18000 ਜੁਰਮਾਨੇ ਦੇ ਲਾਏ ਗਏ ਹਨ।
ਲੇਬਰ ਇੰਸਪੈਕਟਰ ਨੇ ਤਫਤੀਸ਼ ਵਿੱਚ ਪਾਇਆ ਕਿ ਕਰਮਚਾਰੀ ਨੂੰ ਹਫਤੇ ਦੇ 6 ਦਿਨ ਨਾਰਥਸ਼ੋਰ ਤੋਂ ਕੰਮ 'ਤੇ ਆਉਣਾ ਪੈਂਦਾ ਸੀ ਅਤੇ ਕਰਮਚਾਰੀ ਤੋਂ ਰੋਜਾਨਾ 12 ਘੰਟੇ ਕੰਮ ਲਿਆ ਜਾਂਦਾ ਸੀ ਤੇ ਜਿਆਦਾਤਰ ਮੌਕਿਆਂ 'ਤੇ ਤਨਖਾਹ ਮਾਰ ਲਈ ਜਾਂਦੀ ਸੀ। ਡਾਇਰੈਕਟਰ ਰਵਿੰਦਾ ਬਸਰਾ ਨੇ ਕਰਮਚਾਰੀ ਸਬੰਧਿਤ ਕੋਈ ਵੀ ਰਿਕਾਰਡ ਆਪਣੇ ਕੋਲ ਨਹੀਂ ਰੱਖਿਆ ਸੀ।
ਇਹ ਦੋਸ਼ 2017 ਅਤੇ 2018 ਦੇ ਵਿਚਾਲੇ ਲਾਏ ਗਏ ਸਨ ਅਤੇ ਲੇਬਰ ਇੰਸਪੈਕਟਰ ਨੂੰ ਆਸ ਹੈ ਕਿ ਕੰਪਨੀ ਭਵਿੱਖ ਵਿੱਚ ਅਜਿਹਾ ਕੁਝ ਵੀ ਨਹੀਂ ਕਰੇਗੀ।