ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਕ੍ਰਿਸਮਿਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਮੌਕੇ ਜਿਆਦਾਤਰ ਆਕਲੈਂਡ ਵਾਸੀ ਘਰੋਂ ਬਾਹਰ ਹੀ ਹੁੰਦੇ ਹਨ, ਪਰ ਇਸ ਮੌਕੇ ਪੈਦਾ ਹੋਣ ਵਾਲਾ ਕੂੜਾ 10% ਤੱਕ ਜਿਆਦਾ ਹੁੰਦਾ ਹੈ। ਇਸੇ ਲਈ ਇਸ ਕੂੜੇ ਦਾ ਨਿਬੇੜਾ ਸਹੀ ਢੰਗ ਨਾਲ ਹੋਏ, ਕਾਉਂਸਲ ਨੇ ਦੱਸਿਆ ਹੈ ਕਿ ਕ੍ਰਿਸਮਿਸ ਵਾਲੇ ਦਿਨ ਕੂੜਾ ਇੱਕਠਾ ਨਹੀਂ ਕੀਤਾ ਜਾਏਗਾ ਤੇ ਸ਼ਨੀਵਾਰ ਨੂੰ ਆਮ ਦਿਨਾਂ ਵਾਂਗ ਹੀ ਕੂੜਾ ਇੱਕਠਾ ਹੋਏਗਾ। ਇਸ ਤੋਂ ਬਾਅਦ 1 ਜਨਵਰੀ ਵਾਲੇ ਦਿਨ ਵੀ ਕੂੜਾ ਨਹੀਂ ਇਕੱਠਾ ਕੀਤਾ ਜਾਏਗਾ ਤੇ 4 ਜਨਵਰੀ ਸੋਮਵਾਰ ਨੂੰ ਵੀ ਕੂੜਾ ਇੱਕਠਾ ਨਹੀਂ ਕੀਤਾ ਜਾਏਗਾ। ਇਸ ਤੋਂ ਬਾਅਦ 11 ਜਨਵਰੀ ਤੋਂ ਆਮ ਦਿਨਾਂ ਵਾਂਗ ਹੀ ਕੂੜਾ ਇੱਕਠਾ ਕਰਨਾ ਸ਼ੁਰੂ ਹੋ ਜਾਏਗਾ।