ਆਕਲੈਂਡ (ਹਰਪ੍ਰੀਤ ਸਿੰਘ) - ਅਕਸਰ ਹੀ ਆਪਣੀਆਂ ਬਿਆਨਬਾਜੀਆਂ ਕਰਕੇ ਵਿਵਾਦਾਂ ਦਾ ਵਿਸ਼ਾ ਰਹੇ ਰੇਡੀਓ ਵਿਰਸਾ ਦੇ ਹੋਸਟ ਹਰਨੇਕ ਨੇਕੀ 'ਤੇ ਹੋਏ ਹਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਕਾਫੀ ਅਫਵਾਹਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਵਿੱਚ ਉਸਦੀ ਮੌਤ ਦੀਆਂ ਖਬਰਾਂ, ਉਸ 'ਤੇ ਹਮਲਾ ਕਰਨ ਵਾਲਿਆਂ ਦੀ ਗਿ੍ਰਫਤਾਰੀ ਤੇ ਉਸਦੀ ਸਿਹਤ ਸਬੰਧੀ ਝੂਠੀਆਂ ਅਫਵਾਹਾਂ ਸ਼ਾਮਿਲ ਹਨ।
ਐਨ ਜੈਡ ਪੰਜਾਬੀ ਨਿਊਜ ਵਲੋਂ ਇਸ ਸਬੰਧੀ ਨਿਊਜੀਲੈਂਡ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਪੁਲਿਸ ਨੇ ਦੱਸਿਆ ਹੈ ਕਿ ਅਜੇ ਤੱਕ ਇਸ ਮਾਮਲੇ ਵਿੱਚ ਤਫਤੀਸ਼ ਜਾਰੀ ਹੈ ਅਤੇ ਕਿਸੇ ਦੀ ਵੀ ਗਿ੍ਰਫਤਾਰੀ ਨਹੀਂ ਹੋਈ ਹੈ ਅਤੇ ਹਰਨੇਕ ਨੇਕੀ ਦੀ ਮੌਤ ਦੀ ਖਬਰ ਵੀ ਇੱਕ ਅਫਵਾਹ ਹੈ।
ਕਿਸੇ ਵੀ ਤਰ੍ਹਾਂ ਦੀ ਅਪਡੇਟ ਹੋਣ 'ਤੇ ਪੁਲਿਸ ਵਲੋਂ ਇਸ ਸਬੰਧੀ ਜਾਣਕਾਰੀ ਜਾਰੀ ਕੀਤੀ ਜਾਏਗੀ ਅਤੇ ਐਨ ਜੈਡ ਪੰਜਾਬੀ ਨਿਊਜ ਵੀ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਹੈ ਕਿ ਅਜਿਹੀ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ ਨਾ ਕੀਤਾ ਜਾਏ ਅਤੇ ਨਾ ਹੀ ਅਜਿਹੀ ਅਫਵਾਹ ਫੈਲਾਈ ਜਾਏ। ਕਿਸੇ ਵੀ ਤਰ੍ਹਾਂ ਦੀ ਅਪਡੇਟ ਸਾਹਮਣੇ ਆਉਣ 'ਤੇ ਇਸ 'ਤੇ ਤੁਰੰਤ ਖਬਰ ਪ੍ਰਕਾਸ਼ਿਤ ਕੀਤੀ ਜਾਏਗੀ।