ਆਕਲੈਂਡ (ਹਰਪ੍ਰੀਤ ਸਿੰਘ) - ਕਾਵਾਕਾਵਾ ਬੇਅ ਅਤੇ ਕਲੈਵੇਡਨ ਵਿਚਾਲੇ ਵਾਪਰੇ ਸੜਕੀ ਹਾਦਸੇ ਵਿੱਚ 2 ਜਣਿਆਂ ਦੇ ਮੌਤ ਹੋਣ ਦੀ ਖਬਰ ਹੈ। ਪੁਲਿਸ ਨੂੰ ਮੌਕੇ 'ਤੇ 7.30 ਦੇ ਕਰੀਬ ਸੱਦਿਆ ਗਿਆ ਸੀ। ਹਾਦਸੇ ਵਾਲੀ ਥਾਂ ਇੱਕ ਕਾਰ ਇੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਸੀ, ਪਹਿਲਾਂ ਤਾਂ ਦੋਨਾਂ ਸਵਾਰਾਂ ਨੂੰ ਜਖਮੀ ਮੰਨਿਆ ਜਾ ਰਿਹਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਇਸ ਤੋਂ ਇਲਾਵਾ ਪਿ੍ਰੰਸਜ਼ ਸਟਰੀਟ, ਉਟਾਹੂਹੂ ਵਿੱਚ ਵੀ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ।