ਆਕਲੈਂਡ (ਹਰਪ੍ਰੀਤ ਸਿੰਘ) - ਬ੍ਰੈਕਜਿਟ ਡੀਲ 'ਤੇ ਯੂਕੇ ਅਤੇ ਯੂਰਪ ਵਿਚਾਲੇ ਰਜਾਮੰਦੀ ਬਨਣ 'ਤੇ ਨਿਊਜੀਲੈਂਡ ਸਰਕਾਰ ਵਲੋਂ ਦੋਨਾਂ ਨੂੰ ਹੀ ਵਧਾਈ ਭੇਜੀ ਗਈ ਹੈ। ਫੋਰਨ ਮਨਿਸਟਰ ਨਨਾਇਆ ਮਹੂਤਾ ਨੇ ਇਸ ਮੌਕੇ ਇਹ ਵੀ ਕਿਹਾ ਕਿ ਦੋਨਾਂ ਪਾਰਟੀਆਂ ਲਈ ਇਸ ਸੰਧੀ ਦੇ ਫੈਸਲੇ ਤੱਕ ਪੁੱਜਣਾ ਕੋਈ ਸੌਖਾ ਕੰਮ ਨਹੀਂ ਰਿਹਾ ਹੋਏਗਾ ਤੇ ਉਨ੍ਹਾਂ ਆਸ ਪ੍ਰਗਟਾਈ ਕਿ ਨਿਊਜੀਲੈਂਡ ਦੋਨਾਂ ਹੀ ਪਾਰਟੀਆਂ ਨਾਲ ਫਰੀ ਟਰੇਡ ਸੰਧੀ ਕਰਨ ਦਾ ਇੱਛੁਕ ਹੈ ਅਤੇ ਇਸ ਲਈ ਜਲਦੀ ਹੀ ਉਪਚਾਰਿਕਤਾਵਾਂ 'ਤੇ ਵਿਚਾਰ ਵਟਾਂਦਰੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਮੰਨਿਆਂ ਕਿ ਨਿਊਜੀਲੈਂਡ ਕਾਰੋਬਾਰੀਆਂ ਲਈ ਯੂਕੇ ਅਤੇ ਯੂਰਪ ਬਹੁਤ ਹੀ ਅਹਿਮ ਅਤੇ ਇਸ ਤੋਂ ਨਿਊਜੀਲੈਂਡ ਸਰਕਾਰ ਪੂਰੀ ਤਰ੍ਹਾਂ ਜਾਣੂ ਹੈ।