ਆਕਲੈਂਡ (ਹਰਪ੍ਰੀਤ ਸਿੰਘ) - ਬਾਹਰ ਵੱਸਦੇ ਸਿੱਖਾਂ ਦਾ ਰੋਸ ਭਾਰਤ ਦੇਸ਼ ਨਾਲ ਨਹੀਂ ਭਾਰਤ ਦੀ ਸਰਕਾਰ ਨਾਲ ਹੈ ਤੇ ਇਸੇ ਕਰਕੇ ਕਿਸਾਨ ਵਿਰੋਧੀ ਬਿੱਲਾਂ ਦਾ ਰੋਸ ਦੁਨੀਆਂ ਭਰ 'ਚ ਵੱਸਦੇ ਪੰਜਾਬੀਆਂ ਵਲੋਂ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਨਾਲ-ਨਾਲ ਹੁਣ ਡੀਜੀਟਲ ਮੀਡੀਆ ਦਾ ਵੀ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ ਨਿਊਜੀਲੈਂਡ ਦੇ ਆਕਲੈਂਡ, ਵੈਲੰਿਗਟਨ, ਕ੍ਰਾਈਸਚਰਚ ਸ਼ਹਿਰਾਂ ਦੀਆਂ ਸੜਕਾਂ 'ਤੇ ਲੱਗੇ ਬਿੱਲ ਬੋਰਡਾਂ 'ਤੇ ਇਸ਼ਤਿਹਾਰਾਂ ਦੇ ਰੂਪ ਵਿੱਚ ਇਨ੍ਹਾਂ ਬਿੱਲਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਨ੍ਹਾਂ ਬੋਰਡਾਂ 'ਤੇ ਵੱਖੋ-ਵੱਖ ਸਲੋਗਨ ਅਤੇ ਤਸਵੀਰਾਂ ਨਾਲ ਮੋਦੀ ਸਰਕਾਰ ਨੂੰ ਉਸ ਦੇ ਮਾਰੂ ਕਾਨੂੰਨਾਂ ਦਾ ਵਿਰੋਧ ਤਾਂ ਪ੍ਰਗਟਾਇਆ ਹੀ ਗਿਆ ਹੈ ਅਤੇ ਨਿਊਜੀਲੈਂਡ ਵਾਸੀਆਂ ਨੂੰ ਦਿਖਾਇਆ ਜਾ ਰਿਹਾ ਹੈ ਕਿ ਇਹ ਬਿੱਲ ਕਿਸ ਤਰ੍ਹਾਂ ਕਿਸਾਨ ਵਿਰੋਧੀ ਹਨ ਅਤੇ ਕਿਸ ਮਾਰੂ ਕਿਸਾਨੀ ਲਈ ਮਾਰੂ ਸਾਬਿਤ ਹੋਣਗੇ। ਇਨ੍ਹਾਂ ਬਿੱਲਾਂ ਦੀ ਸੇਵਾ ਯੂਨਾਇਟੇਡ ਸਿਖ ਤੇ ਖਾਲਸਾ ਫਾਉਂਡੇਸ਼ਨ ਅਤੇ ਨਿਊਜੀਲੈਂਡ ਦੇ ਨੌਜਵਾਨ ਵਰਗ ਵਲੋਂ ਕੀਤੀ ਗਈ ਹੈ ਅਤੇ ਅਗਲੇ 2 ਹਫਤੇ ਇਹ ਬਿੱਲ ਬੋਰਡਾਂ 'ਤੇ ਦਿਖਣਾ ਜਾਰੀ ਰਹੇਗਾ।