ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਮੈਂਗਨੂਈ ਵਿੱਚ ਖੇਡੇ ਜਾ ਰਹੇ ਨਿਊਜੀਲੈਂਡ-ਪਾਕਿਸਤਾਨ ਵਿਚਾਲੇ ਦੂਜੇ ਟੈਸਟ ਮੈਚ ਵਿੱਚ ਨਿਊਜੀਲ਼ੈਂਡ ਨੇ ਪਹਿਲੀ ਵਾਰੀ ਵਿੱਚ 431 ਅਤੇ ਦੂਜੀ ਵਾਰੀ ਵਿੱਚ 180 ਸਕੋਰ 5 ਵਿਕਟਾਂ 'ਤੇ ਬਣਾਕੇ ਵਾਰੀ ਡਿਕਲੇਅਰ ਕਰ ਦਿੱਤੀ ਸੀ। ਪਾਕਿਸਤਾਨ ਦੀ ਟੀਮ ਜੋ ਪਹਿਲੀ ਵਾਰੀ ਵਿੱਚ 239 ਦੋੜਾਂ ਹੀ ਬਣਾ ਸਕੀ ਸੀ ਦੂਜੀ ਵਾਰੀ ਵਿੱਚ ਅਜੇ ਤੱਕ 4 ਵਿਕਟਾਂ ਗੁਆ ਕੇ 137 ਸਕੋਰ ਬਣਾ ਚੁੱਕੀ ਹੈ ਅਤੇ ਅਜੇ ਵੀ 63 ਓਵਰਾਂ ਦੀ ਖੇਡ ਬਾਕੀ ਹੈ ਅਤੇ ਜਿੱਤਣ ਲਈ 236 ਸਕੋਰ ਚਾਹੀਦੇ ਹਨ, ਪਰ ਪਾਕਿਸਤਾਨ ਦੀ ਇਸ ਵੇਲੇ ਜੋ ਸਥਿਤੀ ਹੈ, ਉਹ ਮੈਚ ਜਿੱਤਣ ਦੀ ਬਜਾਏ ਮੈਚ ਬਚਾਉਣ ਵਾਲੀ ਜਿਆਦਾ ਹੈ, ਕਿਉਂਕਿ ਟੀਮ ਦੇ ਦਿੱਗਜ ਬੱਲੇਬਾਜ ਪਵੀਲੀਅਨ ਵਿੱਚ ਵਾਪਸੀ ਕਰ ਚੁੱਕੇ ਹਨ।