ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦੁਪਹਿਰ ਤੋਂ ਨਿਊਜੀਲੈਂਡ ਦੇ ਜਿਆਦਾਤਰ ਇਲਾਕਿਆਂ ਲਈ ਖਰਾਬ ਮੌਸਮ ਦੀ ਚੇਤਾਵਨੀ ਅਮਲ ਵਿੱਚ ਹੈ, ਖਰਾਬ ਮੌਸਮ ਦੀ ਸ਼ੁਰੂਆਤ ਨਾਰਥ ਆਈਲੈਂਡ ਤੋਂ ਹੋਏਗੀ।
ਮੌਸਮ ਵਿਭਾਗ ਨੇ ਨਾਰਥਲੈਂਡ, ਆਕਲੈਂਡ ਵਾਸੀਆਂ ਨੂੰ ਸ਼ਾਮ ਤੋਂ ਬਾਅਦ ਮੌਸਮ ਨੂੰ ਲੈਕੇ ਸਤਰਕ ਰਹਿਣ ਨੂੰ ਕਿਹਾ ਹੈ। ਟੋੋਪੋ, ਕੁਈਨਜਟਾਊਨ, ਕਾਈਟਾਇਆ, ਫੈਂਗਰਾਏ ਲਈ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਬਾਕੀ ਦੇ ਨਾਰਥ ਆਈਲੈਂਡ ਲਈ ਤੂਫਾਨੀ ਮੌਸਮ ਦੇ ਨਾਲ-ਨਾਲ ਹੜਾਂ ਵਰਗੇ ਹਾਲਾਤ ਵੀ ਬਣ ਸਕਦੇ ਹਨ।
ਕੁਝ ਸਮੇਂ ਵਿੱਚ ਹੀ 40 ਐਮ ਐਮ ਬਾਰਿਸ਼ ਤੱਕ ਦੀ ਸੰਭਾਵਨਾ ਹੈ।
ਕੈਂਟਰਬਰੀ, ਸੈਂਟਰਲ ਓਟੇਗੋ ਤੇ ਨਾਰਥ ਓਟੇਗੋ ਲਈ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।