ਆਕਲੈਂਡ (ਹਰਪ੍ਰੀਤ ਸਿੰਘ) - ਟਾਈਰੁਆ ਵਿੱਚ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਗਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਆਈਸਕ੍ਰੀਮ ਖਾਕੇ ਨਵੇਂ ਸਾਲ ਦਾ ਸੁਆਗਤ ਕੀਤਾ। ਆਰਡਨ, ਪਰਿਵਾਰ ਸਮੇਤ ਬੀਤੇ ਕੁਝ ਦਿਨਾਂ ਤੋਂ ਕੋਰਮੰਡਲ ਪੈਨੀਸੁਲਾ ਦੇ ਇਸ ਛੋਟੇ ਜਿਹੇ ਟਾਊਨ ਵਿੱਚ ਸਮਾਂ ਬੀਤਾ ਰਹੀ ਸੀ। ਨਵੇਂ ਸਾਲ ਦੀ ਰਾਤ ਉਹ ਉੱਥੋਂ ਦੇ ਲੋਕਲ ਆਲ ਥਿੰਗਸ ਆਰਗੈਨਿਕ ਸਟੋਰ ਪੁੱਜੇ। ਜਿੱਥੇ ਸਟਾਫ ਮੈਂਬਰਾਂ ਨਾਲ ਉਨ੍ਹਾਂ ਕਾਫੀ ਗੱਪਸ਼ੱਪ ਕੀਤੀ। ਤੇ ਫੋਟੋ ਵੀ ਖਿਚਵਾਈ।
ਸ਼ਾਪ ਦੀ ਮਾਲਕਨ ਜੀਨਾ ਈਜ਼ਟਨ ਤੇ ਉਸਦੇ ਸਟਾਫ ਮੈਂਬਰ ਇਸ ਸਰਪਰਾਈਜ਼ ਤੋਂ ਕਾਫੀ ਖੁਸ਼ ਹੋਏ, ਉਨ੍ਹਾਂ ਦੱਸਿਆ ਕਿ ਉਨ੍ਹਾਂ ਸੁਣਿਆ ਸੀ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਇਲਾਕੇ ਦੇ ਕੁਝ ਕੈਫਿਆਂ 'ਤੇ ਗਏ ਸੀ, ਪਰ ਉਨ੍ਹਾਂ ਨੂੰ ਬਹੁਤ ਹੈਰਾਨਗੀ ਹੋਈ ਜਦੋਂ ਉਹ ਇੱਥੇ ਆਈਸਕ੍ਰੀਮ ਖਾਣ ਪੁੱਜੇੇ।