ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਰੀਜਨਲ ਕਾਉਂਸਲ ਦੀਆਂ ਉਪ ਚੋਣਾ ਲਈ 8 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਉਣ ਦਾ ਫੈਸਲਾ ਲਿਆ ਹੈ।ਚੋਣ ਕਮਿਸ਼ਨ ਦੇ ਹਵਾਲੇ ਤੋਂ ਹਾਸਿਲ ਹੋਈ ਜਾਣਕਾਰੀ ਅਨੁਸਾਰ ਉਮੀਦਵਾਰਾਂ ਦੇ ਨਾਮ ਹਨ: ਟੇਰੀ ਆਰਚਰ (ਮੋਂਗਾਟਾਪੀਰੀ), ਸਟੁਅਰ ਬੇਲ (ਫੈਂਗਰਾਏ), ਕ੍ਰਿਸਟਨ ਕ੍ਰਿਸਟੀ (ਫੈਂਗਰਾਏ), ਪੋਲ ਡੀਮਰੀ (ਟੁਟੁਕਾਕਾ), ਫਿਓਨਾ ਡਗਲਸ (ਫੈਂਗਰਾਏ), ਕੀਰਨ ਪੋਡਰੇਲ (ਹਿਕੁਰਾਂਗੀ), ਡਾਰਲੀਨ ਹੋਫ ਨੀਲਸਨ (ਵਾਇਹਾਕੇ ਆਈਲੈਂਡ) ਅਤੇ ਸ਼ੇਰਲੇਟ ਟੋਨਰ (ਫੈਂਗਰਾਏ)। ਸਫਲ ਉਮੀਦਵਾਰ ਬਾਰੇ 19 ਫਰਵਰੀ ਨੂੰ ਐਲਾਨਿਆ ਜਾਏਗਾ। ਦੱਸਦੀਏ ਕਿ ਇਹ ਉਪ-ਚੋਣਾ ਕਾਉਂਸਲਰ ਜੋਨ ਬੇਨ ਦੇ ਅਚਾਨਕ ਅਸਤੀਫਾ ਦੇਣ ਦੇ ਚਲਦਿਆਂ ਕਰਵਾਉਣੇ ਪਏ ਹਨ।