ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੇ ਕਾਰਗੋ ਜਨਰਲ ਮੈਨੇਜਰ ਐਨਾ ਪਲੇਰਟ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਲਗਭਗ 10 ਲੱਖ ਕਿਲੋ ਲੈਂਬ ਦਾ ਮੀਟ, 11 ਹਜਾਰ ਟਨ ਸ਼ਿਮਲਾ ਮਿਰਚਾਂ ਤੇ 25 ਲੱਖ ਕਿਲੋਗ੍ਰਾਮ ਚੈਰੀ ਕ੍ਰਮਵਾਰ ਯੂ ਕੇ, ਜਾਪਾਨ-ਆਸਟ੍ਰੇਲੀਆ ਅਤੇ ਹੋਰਾਂ ਏਸ਼ੀਆਈ ਮੁਲਕਾਂ ਨੂੰ ਭੇਜੇ ਜਾਣ ਦੀ ਤਿਆਰੀ ਹੈ। ਇਹ ਸਮਾਨ ਲਗਭਗ 2 ਦਰਜਨ ਤੋਂ ਵਧੇਰੇ ਬੋਇੰਗ 787-9 ਤੁੰਨ-ਤੁੰਨ ਕੇ ਭਰਨ ਦੇ ਬਰਾਬਰ ਹੈ। ਐਨਾ ਅਨੁਸਾਰ ਯਾਤਰੀਆਂ ਦੀ ਮੰਦੀ ਦੇ ਇਸ ਵੇਲੇ ਇਹ ਐਕਸਪੋਰਟ ਏਅਰ ਨਿਊਜੀਲੈਂਡ ਨੂੰ ਚੰਗਾ ਕਾਰੋਬਾਰ ਪ੍ਰਦਾਨ ਕਰੇਗਾ। ਇਨ੍ਹਾਂ ਹੀ ਨਹੀਂ ਉਨ੍ਹਾਂ ਇਹ ਵੀ ਦੱਸਿਆ ਕਿ ਏਅਰ ਲਾਈਨ ਲਗਭਗ 450,000 ਕਿਲੋਗ੍ਰਾਮ ਵਜਨੀ ਚਿੱਠੀ-ਪੱਤਰ ਤੇ ਹੋਰ ਕੁਰੀਅਰ ਦਾ ਸਮਾਨ ਵੀ ਇਨ੍ਹਾਂ ਗਰਮੀਆਂ ਵਿੱਚ ਲੈ ਕੇ ਜਾਏਗੀ ਅਤੇ ਲੈਕੇ ਆਏਗੀ।