ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਵਲੋਂ 50 ਤੋਂ ਵਧੇਰੇ ਬੀਚਾਂ 'ਤੇ ਤੈਰਨ 'ਤੇ ਰੋਕ ਲਾ ਦਿੱਤੀ ਗਈ ਹੈ, ਕਾਰਨ ਹੈ ਇਸ ਵਿੱਚ ਮਨੁੱਖੀ ਮਲ ਦੀ ਮੌਜੂਦਗੀ ਪਾਈ ਗਈ ਹੈ ਅਤੇ ਤੈਰਨ ਵਾਲਿਆਂ ਨੂੰ ਇਸ ਕਰਕੇ ਬਿਮਾਰੀ ਹੋਣ ਦਾ ਖਤਰਾ ਹੋ ਸਕਦਾ ਹੈ। ਇਸ ਚੇਤਾਵਨੀ ਨੂੰ ਰੇੱਡ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਇਨ੍ਹਾਂ ਬੀਚਾਂ ਵਿੱਚ ਸੇਂਟ ਹੀਲੀਅਰ, ਹਰਨ ਬੇਅ, ਬਰਾਉਨਜ ਬੇਅ, ਕੋਕਲ ਬੇਅ, ਬੀਚ ਹੇਵਨ ਇਸ ਚੇਤਾਵਨੀ ਵਿੱਚ ਸ਼ਾਮਿਲ ਹਨ। ਇਹ ਦੂਸ਼ਿਤ ਪਾਣੀ ਵੀਕੈਂਡ ਮੌਕੇ ਹੋਈ ਬਾਰਿਸ਼ ਕਰਕੇ ਬੀਚ ਦੇ ਪਾਣੀ ਵਿੱਚ ਰਲਿਆ ਦੱਸਿਆ ਜਾ ਰਿਹਾ ਹੈ।