ਆਕਲੈਂਡ (ਹਰਪ੍ਰੀਤ ਸਿੰਘ)- ਇੱਕ ਪਾਸੇ ਜਿੱਥੇ ਨਿਊਜੀਲੈਂਡ ਦੇ ਅੱਜ ਸਵੇਰੇ 83 ਤੇ 3 ਵਿਕਟਾਂ ਹੋ ਚੁੱਕੀਆਂ ਸਨ ਤੇ ਵਾਰੀ ਨੂੰ ਸੰਭਾਲੇ ਜਾਣ ਦੀ ਸਖਤ ਲੋੜ ਸੀ, ਉੱਥੇ ਹੀ ਹੁਣ ਤੱਕ ਦਿਨ ਦੇ ਖੇਡ ਨੇ ਮੈਚ ਦਾ ਪੂਰਾ ਦਿ੍ਰਸ਼ ਹੀ ਬਦਲ ਕੇ ਰੱਖ ਦਿੱਤਾ ਹੈ। ਕਪਤਾਨ ਕੇਨ ਵਿਲੀਅਮਸਨ ਤੇ ਹੈਨਰੀ ਨਿੋਕਲਸ ਦੀ ਸ਼ਾਨਦਾਰ 215+ ਸਾਂਝੇਦਾਰੀ ਨੇ ਟੀਮ ਨੂੰ 286-3 'ਤੇ ਲਿਆ ਖੜਾ ਕਰ ਦਿੱਤਾ ਹੈ। ਕੇਨ ਵਿਲੀਅਮਸਨ 112 ਅਤੇ ਹੈਨਰੀ 90 'ਤੇ ਖੇਡ ਰਿਹਾ ਹੈ, ਜਦਕਿ ਪਾਕਿਸਤਾਨ ਦੀ ਟੀਮ ਇੱਕ ਮੌਕੇ ਨਿਊਜੀਲੈਂਡ ਟੀਮ 'ਤੇ ਪੂਰੀ ਤਰ੍ਹਾਂ ਕਾਬਜ ਲੱਗ ਰਹੀ ਸੀ। ਪਾਕਿਸਤਾਨ ਦੀ ਟੀਮ ਨੇ ਪਹਿਲੀ ਵਾਰੀ ਵਿੱਚ 297 ਸਕੋਰ ਬਣਾਏ ਹਨ ਅਤੇ 5 ਦਿਨਾਂ ਦੇ ਟੈਸਟ ਮੈਚ ਦਾ ਅੱਜ ਦੂਜੇ ਦਿਨ ਦਾ ਖੇਡ ਚੱਲ ਰਿਹਾ ਹੈ।