ਆਕਲੈਂਡ (ਹਰਪ੍ਰੀਤ ਸਿੰਘ) - ਵੀਰਵਾਰ ਤੋਂ ਏਅਰ ਨਿਊਜੀਲੈਂਡ ਦੀ ਐਨ ਜੈਡ 147 ਉਡਾਣ ਆਕਲੈਂਡ ਤੋਂ ਸਵੇਰੇ ਉਡਾਣ ਭਰੇਗੀ ਤੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਲਈ ਰਵਾਨਾ ਹੋਏਗੀ, ਚੰਗੀ ਖਬਰ ਇਹ ਹੈ ਕਿ ਇਸ ਉਡਾਣ ਦੇ ਯਾਤਰੀਆਂ ਨੂੰ ਆਸਟ੍ਰੇਲੀਆ ਪੁੱਜਣ 'ਤੇ ਕੁਆਰਂਟੀਨ ਕਰਨ ਦੀ ਲੋੜ ਨਹੀਂ ਹੋਏਗੀ। ਅਜਿਹੀਆਂ ਉਡਾਣਾ ਸਿਡਨੀ ਤੇ ਮੈਲਬੋਰਨ ਲਈ ਵੀ ਸ਼ੁਰੂ ਹੋਣਗੀਆਂ। ਸਿਰਫ ਨਿਊਜੀਲੈਂਡ ਵਿੱਚ ਬੀਤੇ 14 ਦਿਨ ਤੋਂ ਰਹਿੰਦੇ ਯਾਤਰੀਆਂ ਨੂੰ ਹੀ ਕੁਆਰਂਟੀਨ ਤੋਂ ਮੁਕਤ ਰੱਖਿਆ ਗਿਆ ਹੈ, ਜੋ ਕਿ ਚੰਗੀ ਖਬਰ ਹੈ। ਇਸ ਲਈ ਯਾਤਰੀਆਂ ਤੋਂ ਇੱਕ ਡੇਕਲੇਰਸ਼ਨ ਵੀ ਲਈ ਜਾਏਗੀ। ਇਸ ਗੱਲ ਦੀ ਪੁਸ਼ਟੀ ਏਅਰ ਨਿਊਜੀਲੈਂਡ ਵਲੋਂ ਕੀਤੀ ਗਈ ਹੈ।