ਆਕਲੈਂਡ (ਹਰਪ੍ਰੀਤ ਸਿੰਘ) - ਬਾਰਫੁਟ ਤੇ ਥਾਂਪਸਨ ਵਲੋਂ ਸਾਲ ਅੰਤ ਦੇ ਆਂਕੜੇ ਜਾਰੀ ਕੀਤੇ ਗਏ ਹਨ ਅਤੇ ਇਹ ਇੱਕ ਵਾਰ ਫਿਰ ਤੋਂ ਨਿਊਜੀਲੈਂਡ ਸਰਕਾਰ ਲਈ ਵੱਡੀ ਚੁਣੌਤੀ ਲੈਕੇ ਆਏ ਹਨ, ਨਿਊਜੀਲੈਂਡ ਸਰਕਾਰ ਜੋ ਲਗਾਤਾਰ ਘਰਾਂ ਦੀਆਂ ਕੀਮਤਾਂ 'ਤੇ ਕਾਬੂ ਪਾਉਣਾ ਚਾਹੁੰਦੀ ਹੈ, ਪਰ ਅੱਜ ਦਸੰਬਰ ਦੇ ਆਏ ਆਂਕੜਿਆਂ ਨੇ ਫਿਰ ਤੋਂ ਉਨ੍ਹਾਂ ਲਈ ਕਈ ਸੁਆਲ ਖੜੇ ਕਰ ਦਿੱਤੇ ਹਨ।
ਬਾਰਫੁਟ ਤੇ ਥਾਂਪਸਨ ਦੇ ਐਮ ਡੀ ਪੀਟਰ ਥਾਂਮਪਸਨ ਨੇ ਦੱਸਿਆ ਕਿ ਦਸੰਬਰ ਵਿੱਚ ਉਨ੍ਹਾਂ ਵਲੋਂ ਆਕਲੈਂਡ ਵਿੱਚ 1279 ਘਰਾਂ ਦੀ ਵਿਕਰੀ ਕੀਤੀ ਗਈ ਹੈ ਅਤੇ ਇਹ ਆਪਣੇ ਆਪ ਵਿੱਚ ਇਕ ਨਵਾਂ ਰਿਕਾਰਡ ਹੈ, ਕਿਉਂਕਿ 2014 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੱਕ ਮਹੀਨੇ ਵਿੱਚ 1000 ਤੋਂ ਵੱਧੇਰੇ ਘਰਾਂ ਦੀ ਵਿਕਰੀ ਦਰਜ ਕੀਤੀ ਗਈ ਹੋਏ। ਪੀਟਰ ਅਨੁਸਾਰ ਘਰਾਂ ਦਾ ਔਸਤ ਮੁੱਲ $1,092,518 ਦਰਜ ਕੀਤਾ ਗਿਆ। (ਜੋ ਕਿ ਸਾਲ ਦਰ ਸਾਲ 15.1% ਦਾ ਵਾਧਾ ਮੰਨਿਆ ਜਾ ਰਿਹਾ ਹੈ।)