ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਰਹਿਣ ਵਾਲਾ ਪੰਜਾਬੀ ਨੌਜਵਾਨ ਲਖਵਾਰ ਸਿੰਘ ਦੇ ਪਿਤਾ ਸਤਿਕਾਰ ਸਿੰਘ ਸਿੱਧੂ ਵੀ ਇੱਕ ਕਿਸਾਨ ਹਨ, ਨਿਊਜੀਲੈਂਡ ਦੇ ਬਾਰਡਰ ਬੰਦ ਹੋਣ ਕਰਕੇ ਲਖਵਾਰ ਸਿੰਘ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਨਹੀਂ ਜਾ ਪਾ ਰਿਹਾ ਸੀ, ਪਰ ਉਸਨੇ ਨਿਵੇਕਲੇ ਢੰਗ ਨਾਲ ਇਸ ਕਾਰਜ ਨੂੰ ਸਿਰੇ ਚੜਾਇਆ ਅਤੇ 15000 ਫੁੱਟ ਦੀ ਉਚਾਈ ਤੋਂ ਪੈਰਾ-ਗਲਾਈਡਰ ਦੀ ਮੱਦਦ ਨਾਲ ਛਾਲ ਮਾਰੀ ਤੇ ਇਸ ਦੌਰਾਨ ਉਸਨੇ ਆਪਣੇ ਹੱਥਾਂ 'ਤੇ ਨੋ ਫਾਰਮਰ, ਨੋ ਫੂਡ ਦਾ ਸਲੋਗਨ ਵੀ ਲਿਖਿਆ ਹੋਇਆ ਸੀ। ਲਖਵਾਰ ਅਨੁਸਾਰ ਉਹ ਅਜਿਹਾ ਕਰਕੇ ਦੁਨੀਆਂ ਭਰ ਵਿੱਚ ਅਤੇ ਖਾਸਕਰ ਭਾਰਤ ਸਰਕਾਰ ਨੂੰ ਸੰਦੇਸ਼ ਦੇਣਾ ਚਾਹੂੰਦਾ ਹੈ ਕਿ ਉਹ ਆਪਣੇ ਕਿਸਾਨਾ ਪ੍ਰਤੀ ਲਾਗੂ ਕੀਤੇ ਮਾਰੂ ਕਾਨੂੰਨ ਵਾਪਿਸ ਲੈ ਲਏ। ਦੱਸਦੀਏ ਕਿ ਲਖਵਾਰ 2016 ਵਿੱਚ ਨਿਊਜੀਲੈਂਡ ਆਇਆ ਸੀ ਅਤੇ ਇਸ ਵੇਲੇ ਵਰਕ ਪਰਮਿਟ 'ਤੇ ਹੈ।