ਆਕਲੈਂਡ (ਹਰਪ੍ਰੀਤ ਸਿੰਘ) - ਮਾੜੀ ਕਿਸਮਤ ਉਨ੍ਹਾਂ ਨਿਊਜੀਲ਼ੈਂਡ ਵਾਸੀਆਂ ਦੀ ਜੋ ਨਿਊਜੀਲੈਂਡ ਤੋਂ ਬਿ੍ਰਸਬੇਨ ਦੀ ਪਹਿਲੀ ਕੁਆਰਂਟੀਨ ਮੁਕਤ ਉਡਾਣ ਵਿੱਚ ਸਵਾਰ ਹੋ ਉੱਥੇ ਪੁੱਜੇ। ਪਰ ਅੱਗੇ ਜਾਂਦਿਆਂ ਨੂੰ ਉਨ੍ਹਾਂ ਨੂੰ ਲੌਕਡਾਊਨ ਦਾ ਸਾਹਮਣਾ ਕਰਨਾ ਪਿਆ, ਦਰਅਸਲ ਅੱਜ ਬਿ੍ਰਸਬੇਨ ਵਿੱਚ ਕੋਰੋਨਾ ਦੇ ਨਵੇਂ ਮਿਊਟੇਂਟ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਰਕੇ ਉੱਥੇ 3 ਦਿਨ ਲਈ ਸੰਪੂਰਨ ਲੌਕਡਾਊਨ ਐਲਾਨ ਦਿੱਤਾ ਗਿਆ ਤੇ ਹੁਣ ਇਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਵੀ ਮਜਬੂਰੀ ਵੱਸ ਲੌਕਡਾਊਨ ਵਿੱਚ ਹੀ ਰਹਿਣਾ ਪਏਗਾ।