ਆਕਲੈਂਡ (ਹਰਪ੍ਰੀਤ ਸਿੰਘ) - ਦ ਹੈਨਲੀ ਪਾਸਪੋਰਟ ਇੰਡੇਕਸ ਦੀ ਤਾਜਾ ਜਾਰੀ ਸੂਚੀ ਨੇ ਜਾਪਾਨ ਦੇ ਪਾਸਪੋਰਟ ਨੂੰ ਸਭ ਤੋਂ ਵੱਧ ਤਾਕਤਵਰ ਐਲਾਨਿਆ ਹੈ, ਜਿੱਥੋਂ ਦੇ ਵਸਨੀਖ 191 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਲਿਆਂ ਘੁੰਮਣ ਫਿਰਣ ਜਾ ਸਕਦੇ ਹਨ। ਇਸ ਸੂਚੀ ਨੂੰ ਬਨਾਉਣ ਲਈ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਦੀ ਨਿਯਮਾਵਲੀ ਨੂੰ ਅਪਣਾਇਆ ਗਿਆ ਹੈ। ਸੂਚੀ ਵਿੱਚ ਦੂਜੇ ਨੰਬਰ 'ਤੇ ਸਿੰਘਾਪੁਰ ਦਾ ਪਾਸਪੋਰਟ ਹੈ। ਸੂਚੀ ਵਿੱਚ 199 ਪਾਸਪੋਰਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਨਿਊਜੀਲੈਂਡ ਵਾਲਿਆਂ ਦਾ ਪਾਸਪੋਰਟ ਸੂਚੀ ਵਿੱਚ 7ਵੇਂ ਨੰਬਰ 'ਤੇ ਹੈ ਤੇ ਇੱਥੋਂ ਦੇ ਵਸਨੀਕ 185 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਲਿਆਂ ਘੁੰਮਣ ਜਾ ਸਕਦੇ ਹਨ। ਪੂਰੀ ਸੂਚੀ ਇਸ ਲੰਿਕ 'ਤੇ ਦੇਖੀ ਜਾ ਸਕਦੀ ਹੈ। ਨਿਊਜੀਲੈਂਡ ਦੇ ਨਾਲ ਅਮਰੀਕਾ, ਯੂਕੇ, ਸਵਿਟਜਰਲੈਂਡ, ਨਾਰਵੇ ਤੇ ਬੇਲਜੀਅਮ ਦੇ ਪਾਸਪੋਰਟ ਸ਼ੁਮਾਰ ਹਨ। ਸਭ ਤੋਂ ਮਾੜਾ ਪਾਸਪੋਰਟ ਅਫਗਾਨਿਸਤਾਨ ਦਾ ਹੈ, ਜਿਸ ਦੇ ਨਾਗਰਿਕ ਸਿਰਫ 26 ਦੇਸ਼ਾਂ ਵਿੱਚ ਹੀ ਘੁੰਮਣ ਜਾ ਸਕਦੇ ਹਨ।