ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਵਿੱਚ ਹੋਈ ਹਿੰਸਾ ਤੋਂ ਬਾਅਦ ਉੱਥੇ ਘੱਟੋ-ਘੱਟ 4 ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਇਸ ਤਰ੍ਹਾਂ ਦੀ ਹਿੰਸਾ ਨੂੰ ਹੋਰ ਹੁਲਾਰਾ ਨਾ ਮਿਲੇ, ਇਸੇ ਲਈ ਟਵਿਟਰ ਨੇ ਡੋਨਲਡ ਟਰੰਪ ਦੇ ਖਾਤੇ ਨੂੰ ਬੰਦ ਕਰ ਦਿੱਤਾ ਹੈ।
ਇਸ ਸਬੰਧੀ ਟਵਿਟਰ ਨੇ ਅਧਿਕਾਰਿਤ ਸਟੇਟਮੈਂਟ ਵੀ ਜਾਰੀ ਕੀਤੀ ਹੈ ਅਤੇ ਦੱਸਿਆ ਹੈ ਕਿ ਹਿੰਸਾ ਦੁਬਾਰਾ ਨਾ ਹੋਏ ਇਸੇ ਲਈ ਡੋਨਲਡ ਟਰੰਪ ਦਾ ਖਾਤਾ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।
ਟਵਿਟਰ ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਸਾਡਾ ਪਲੇਟਫਾਰਮ ਵੱਡੇ ਪੱਧਰ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਵਰਤਿਆ ਜਾਂਦਾ ਹੈ, ਪਰ ਇਸਦਾ ਉਪਯੋਗ ਗਲਤ ਨਾ ਹੋਏ, ਇਸ ਲਈ ਟਵਿਟਰ ਹਮੇਸ਼ਾ ਜੁਆਬਦੇਹ ਹੈ।
ਦੱਸਦੀਏ ਕਿ ਟਰੰਪ ਵਲੋਂ ਟਵਿਟਰ 'ਤੇ 57,067 ਟਵਿਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 471 ਮਿਸ ਇਨਫਾਰਮੇਸ਼ਨ ਕਰਕੇ ਰੱਦ ਕੀਤੇ ਗਏ ਅਤੇ 1166 ਟਰੰਪ ਵਲੌਂ ਖੁਦ ਗਲਤ ਮੰਨਦਿਆਂ ਰੱਦ ਕੀਤੇ ਗਏ।